LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਪੀ ਸੋਨੀ ਦਾ ਵੱਡਾ ਫੈਸਲਾ- 28 ਜੂਨ ਤੋਂ ਪੰਜਾਬ 'ਚ ਖੁੱਲ੍ਹਣਗੇ ਸਾਰੇ ਮੈਡੀਕਲ ਕਾਲਜ

op soni

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਵਾਇਰਸ (corona virus) ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਇਸ ਵਿਚਾਲੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ (OP Soni) ਓਪੀ ਸੋਨੀ ਨੇ ਕਾਲਜਾਂ ਨੂੰ ਖੁੱਲ੍ਹਣ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ ਸੂਬੇ ਵਿੱਚ ਡਾਕਟਰੀ ਸਿੱਖਿਆ ਨਾਲ ਸਬੰਧਤ ਕਲਾਸਾਂ 28 ਜੂਨ ਤੋਂ ਸ਼ੁਰੂ ਹੋਣਗੀਆਂ। ਸੋਨੀ (OP Soni) ਨੇ ਕਿਹਾ ਕਿ ਇਹ ਫੈਸਲਾ ਸਬੰਧਤ ਧਿਰਾਂ ਤੇ ਸਿਹਤ ਮਾਹਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। 

Read this:ਹਿਮਾਚਲ ਸਰਕਾਰ ਦਾ ਵੱਡਾ ਫੈਸਲਾ- ਐਂਟਰੀ ਲਈ ਨਹੀਂ ਜ਼ਰੂਰੀ ਈ-ਪਾਸ, ਨਵੀਂਆਂ ਗਾਈਡਲਾਈਨਜ਼ ਜਾਰੀ

ਦੱਸ ਦੇਈਏ ਕਿ ਇਨਫੈਕਸ਼ਨ ਦੇ ਮਾਮਲਿਆਂ ਵਿੱਚ ਤੇਜ਼ੀ ਆਉਣ ਕਾਰਨ (classes) ਕਾਲਜਾਂ ਵਿੱਚ ਪੜ੍ਹਾਈ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਪੰਜਾਬ ਵਿੱਚ ਘਟ ਰਹੀ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਸਰਕਾਰ ਨੇ ਮੈਡੀਕਲ ਕਾਲਜਾਂ ਵਿੱਚ 28 ਜੂਨ ਤੋਂ ਬਾਕਾਇਦਾ ਪੜ੍ਹਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਸੂਬੇ ਦੇ ਸਾਰੇ ਐਮਬੀਬੀਐਸ, ਬੀਡੀਐਸ ਤੇ ਬੀਏਐਮਐਸ ਕਾਲਜਾਂ ਵਿੱਚ ਨਿਯਮਤ ਕਲਾਸਾਂ ਸ਼ੁਰੂ ਹੋਣਗੀਆਂ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਇਹ ਆਦੇਸ਼ ਸਾਰੇ ਮੈਡੀਕਲ ਕਾਲਜਾਂ ਨੂੰ ਜਾਰੀ ਕੀਤਾ ਹੈ।

Read this- ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਸਾਲੀ ਨੇ ਫਿਰ ਦਿੱਤੀ ਪਰਿਵਾਰ 'ਚ ਦਖ਼ਲ

ਵਿਭਾਗੀ ਮੰਤਰੀ ਸੋਨੀ ਨੇ ਕਿਹਾ ਕਿ ਇਹ ਫੈਸਲਾ ਵਿਭਾਗ ਵੱਲੋਂ ਕੋਰੋਨਾ ਦੇ ਘਟ ਰਹੇ ਪ੍ਰਭਾਵ ਦੇ ਮੱਦੇਨਜ਼ਰ ਲਿਆ ਗਿਆ ਹੈ, ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋਵੇ।  ਦੂਜੇ ਪਾਸੇ ਤੇਲੰਗਾਨਾ ਸਰਕਾਰ ਨੇ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਕਮੀ ਆਉਣ ਤੋਂ ਬਾਅਦ 1 ਜੁਲਾਈ ਤੋਂ ਸੂਬੇ ਵਿੱਚ ਲੌਕਡਾਊਨ ਹਟਾਉਣ ਤੇ ਵਿਦਿਅਕ ਸੰਸਥਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ। 

In The Market