LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Jalandhar Bypoll Election 2023: ਜਿੱਤ ਤੋਂ ਬਾਅਦ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਹਰਪਾਲ ਚੀਮਾ ਦਾ ਵੱਡਾ ਬਿਆਨ, ਜਾਣੋ ਕੀ ਕਿਹਾ

hplchema43

 Jalandhar Bypoll Election 2023: ਜਲੰਧਰ 'ਚ ਆਮ ਆਦਮੀ ਪਾਰਟੀ ਨੇ ਵੱਡੀਆਂ ਪਾਰਟੀਆਂ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਲਈ। 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58,691 ਵੋਟਾਂ ਨਾਲ ਹਰਾਇਆ ਹੈ।

ਆਪ ਦੀ ਜਿੱਤ ਨੂੰ ਲੈਕੇ ਹਰਪਾਲ ਚੀਮਾ ਨੇ ਮੀਡਿਆ ਨਾਲ ਗੱਲਬਾਤ ਕਰਨ ਦੌਰਾਨ ਆਮ ਆਦਮੀ ਪਾਰਟੀ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਜਲੰਧਰ ਵਾਸੀਆਂ ਦੀ ਵੀ ਵੱਡੀ ਜਿੱਤ ਹੈ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ 24 ਸਾਲ ਪੁਰਾਣਾ ਕਿਲਾ ਢੇਰ ਕੀਤਾ ਹੈ। ਹੁਣ ਸਾਡਾ ਆਪਣਾ ਭਰਾ ਜਲੰਧਰ ਵਾਸੀਆਂ ਵੱਲੋਂ ਚੁਣਿਆ ਗਿਆ ਪੰਜਾਬ ਦੀ ਗੱਲ ਅਤੇ ਪੰਜਾਬ ਦੇ ਮੁੱਦਿਆਂ ਨੂੰ ਚੁੱਕੇਗਾ। 

ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਪਿਛਲੇ 1 ਸਾਲ ਤੋਂ ਕੀਤੇ ਕੰਮਾਂ 'ਤੇ ਜਲੰਧਰ ਵਾਸੀਆਂ ਵੱਲੋਂ ਮੋਹਰ ਲਗਾਈ ਗਈ ਹੈ। 

ਦੱਸ ਦਈਏ ਕਿ ਕਾਂਗਰਸ ਚਾਰ ਵਾਰ ਇਸ ਸੀਟ 'ਤੇ ਜਿੱਤ ਹਾਸਲ ਕਰਦੀ ਆ ਰਹੀ ਹੈ। 2014 ਤੇ 2019 ਵਿੱਚ ਇੱਥੋਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਪਤੀ ਸੰਤੋਖ ਸਿੰਘ ਚੌਧਰੀ ਨੇ ਚੋਣ ਜਿੱਤੀ ਸੀ। ਹਾਲਾਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਇਹ ਸੀਟ ਗੁਆ ਦਿੱਤੀ ਹੈ। 

ਇਸ ਤੋਂ ਇਲਾਵਾ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਭਾਵੇਂ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਹਾਸਲ ਕੀਤਾ ਸੀ ਪਰ ਜਲੰਧਰ 'ਚ ਕਾਂਗਰਸ ਨੂੰ ਹੀ ਜਿੱਤ ਮਿਲੀ ਸੀ ਕਿਉਂਕਿ ਜਲੰਧਰ 'ਚ ਕਾਂਗਰਸ ਨੇ 9 'ਚੋਂ 5 ਸੀਟਾਂ ਜਿੱਤੀਆਂ ਸਨ ਅਤੇ 'ਆਪ' ਵੱਲੋਂ 4 ਹੀ ਸੀਟਾਂ 'ਤੇ ਜਿੱਤ ਦਰਜ ਕੀਤੀ ਗਈ ਸੀ। 

In The Market