LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

D.G.P. ਗੌਰਵ ਯਾਦਵ ਨੇ ਦਿੱਤੀ ਜਲੰਧਰ ਪੁਲਿਸ ਨੂੰ ਸਾਬਾਸ਼ੀ

dgp punjab police news 15 12

Punjab : D.G.P. ਗੌਰਵ ਯਾਦਵ ਨੇ ਦਿੱਤੀ ਜਲੰਧਰ ਪੁਲਿਸ ਨੂੰ ਸਾਬਾਸ਼ੀ

ਪਿਛਲੇ ਕੁਝ ਕ ਦਿਨਾਂ ਚ ਫਿਰੌਤੀ ਨਾ ਮਿਲਣ ਕਾਰਨ ਨਕੋਦਰ ਦੇ ਕੱਪੜਾ ਵਪਾਰੀ ਅਤੇ ਉਸ ਦੇ ਗੰਨਮੈਨ ਦੀ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ’ਚ ਪੰਜਾਬ ਸਰਕਾਰ ਦੀ ਕਾਫ਼ੀ ਆਲੋਚਨਾ ਹੋਈ ਸੀ। ਇਹ ਮਾਮਲਾ ਪੁਲਸ ਲਈ ਇਕ ਚੁਣੌਤੀ ਬਣ ਗਿਆ ਸੀ।

ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਸਖ਼ਤ ਮਿਹਨਤ ਕਰਕੇ ਬੀਤੇ ਦਿਨੀਂ 3 ਸੁਪਾਰੀ ਕਿਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬਾਕੀ ਜਿਹੜੇ ਉਨ੍ਹਾਂ ਦੇ 2 ਸਾਥੀ ਸਤਪਾਲ ਸਾਜਨ ਅਤੇ ਠਾਕੁਰ ਜੋ ਫਰਾਰ ਹੋਏ ਸਨ ਉਨ੍ਹਾਂ ਨੂੰ ਵੀ ਬੁੱਧਵਾਰ ਕਾਬੂ ਕਰ ਲਿਆ ਹੈ। ਜਿਸ ਨੂੰ ਲੈ ਕੇ ਅੱਜ ਚੰਡੀਗੜ੍ਹ ’ਚ ਕੀਤੀ ਪ੍ਰੈੱਸ ਕਾਨਫ਼ਰੰਸ D.G.P. ਦੌਰਾਨ. ਗੌਰਵ ਯਾਦਵ ਨੇ ਜਲੰਧਰ ਪੁਲਸ ਨੂੰ ਪਿੱਠ ਤੇ ਥਾਪੀ ਦੇ ਕੇ ਸ਼ਾਬਾਸ਼ੀ ਦਿੱਤੀ ਹੈ।

Also Read: ਲੁਧਿਆਣਾ ਦੇ ਭਾਮੀਆ ਇਲਾਕੇ ‘ਚ ਮਿਲੀ ਨਾਬਾਲਿਗ ਕੁੜੀ ਦੀ ਖੇਤ ‘ਚ ਪਈ ਲਾਸ਼

ਪੰਜਾਬ ਦੇ D.G.P. ਗੌਰਵ ਯਾਦਵ ਨੇ ਗੈਂਗਸਟਰਾਂ ਨੂੰ ਸਖਤੀ ਨਾਲ ਹੱਥ ਪਾਉਣ ’ਤੇ I.G  JONAL ਜਲੰਧਰ ਦੇ ਗੁਰਸ਼ਰਨ ਸਿੰਘ ਸੰਧੂ, ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਰਣਦੀਪ ਸਿੰਘ, ਐੱਸ. ਪੀ. ਡੀ. ਜਲੰਧਰ ਸਰਬਜੀਤ ਬਾਹੀਆ, ਥਾਣਾ ਮੁਖੀ ਪਰਮਜੀਤ ਸਿੰਘ, ਸਿਪਾਹੀ ਸੰਦੀਪ ਸਿੰਘ, ਸਿਪਾਹੀ ਅੰਮ੍ਰਿਤਪਾਲ ਸਿੰਘ ਨੂੰ ਡੀ. ਜੀ. ਪੀ. ਡਿਸਕ ਮੈਡਲ ਨਾਲ ਸਨਮਾਨਤ ਕੀਤਾ ਗਿਆ।

ਮੋਗਾ ’ਚ ਇੰਟਰਨੈਸ਼ਨਲ ਨਸ਼ਾ ਸਮੱਗਲਰ ਗਗਨਦੀਪ ਨੂੰ ਗ੍ਰਿਫਤਾਰ ਕਰਦੇ ਸਮੇਂ ਉਸ ਨੇ ਪੁਲਸ ਪਾਰਟੀ ਉਤੇ  ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਜਿਸ ਦਾ ਮੁਕਾਬਲਾ ਕਰਦੇ ਸਮੇਂ ਸਿਪਾਹੀ ਮਨਦੀਪ ਸਿੰਘ ਜ਼ਖਮੀ ਹੋ ਗਿਆ ਤੇ ਜ਼ਖਮੀ ਹੋਂਣ  ਦੇ ਬਾਵਜੂਦ ਵੀ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਅਤੇ ਦੂਜੇ ਪਾਸੇ ਸਿਪਾਹੀ ਪਰਮਜੀਤ ਸਿੰਘ ਨੇ ਵੀ ਬਹਾਦਰੀ ਨਾਲ ਗੈਂਗਸਟਰਾਂ ਦਾ ਮੁਕਾਬਲਾ ਕੀਤਾ ਸੀ। ਦੋਵਾਂ ਨੂੰ D.G.P. ਗੌਰਵ ਯਾਦਵ ਨੇ ਤਰੱਕੀ ਦਿੰਦੇ ਹੋਏ ਉਨ੍ਹਾਂ ਦੇ ਮੋਢਿਆਂ ’ਤੇ ਸਟਾਰ ਲਗਾ ਕੇ ਦੋਵਾਂ ਨੂੰ ਥਾਣੇਦਾਰ ਬਣਾ ਦਿੱਤਾ। ਯਾਦਵ ਦਾ ਕਹਿਣਾ ਹੈ ਕਿ ਵਿਭਾਗ ’ਚ ਚੰਗਾ ਕੰਮ ਕਰਨ ਵਾਲੇ ਪੁਲਸ ਮੁਲਾਜ਼ਮ ਦਾ ਇਸੇ ਤਰ੍ਹਾਂ ਖ਼ਾਸ ਤੌਰ ’ਤੇ ਸਨਮਾਨ ਕੀਤਾ ਜਾਵੇਗਾ।

In The Market