LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਦਮਪੁਰ ਪਹੁੰਚੇ CM ਚੰਨੀ ਨੇ ਕੀਤੇ ਕਈ ਵੱਡੇ ਐਲਾਨ

15 nov 22

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜਲੰਧਰ ਦੇ ਆਦਮਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਆਦਮਪੁਰ ਵਾਸੀਆਂ ਲਈ ਕਈ ਵੱਡੇ ਐਲਾਨ ਵੀ ਕੀਤੇ। ਇਸ ਮੌਕੇ ਉਨ੍ਹਾਂ ਆਦਮਪੁਰ ਰੋਡ 4 ਗਲੀ ਏਅਰਪੋਰਟ ਰੋਡ ਦਾ ਨਾਂ ‘ਸ਼੍ਰੀ ਗੁਰੂ ਰਵਿਦਾਸ ਮਹਾਰਾਜ’ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ।

Also Read : ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਭਲਕੇ ਹੋਵੇਗੀ ਕੋਰਟ 'ਚ ਪੇਸ਼ੀ


ਇਸ ਦੇ ਨਾਲ ਹੀ ਉਨ੍ਹਾਂ ‘ਆਦਮਪੁਰ ਏਅਰਪੋਰਟ’ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਂ ‘ਤੇ ਰੱਖਣ ਦੀ ਵੀ ਗੱਲ ਕੀਤੀ। ਇਸ ਤੋਂ ਇਲਾਵਾ ਚੰਨੀ ਨੇ ਆਦਮਪੁਰ ਵਾਸੀਆਂ ਲਈ ਕਈ ਐਲਾਨ ਕੀਤੇ ਅਤੇ ਕਿਹਾ ਕਿ ਅਸੀਂ ਇੱਥੇ ਸਬ-ਡਵੀਜ਼ਨ ਬਣਾਵਾਂਗੇ। ਉਨ੍ਹਾਂ ਆਦਮਪੁਰ ਵਿੱਚ ਡਿਗਰੀ ਕਾਲਜ ਬਣਾਉਣ ਦੀ ਗੱਲ ਵੀ ਆਖੀ ਅਤੇ ਆਦਮਪੁਰ ਦੇ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਵੀ ਜ਼ਿਕਰ ਕੀਤਾ।

Also Read : ਕਿਸ ਰਿਟਾਇਰ ਜੱਜ ਕੋਲ ਜਾਵੇਗੀ ਲਖੀਮਪੁਰ ਖੇੜੀ ਮਾਮਲੇ ਦੀ ਜਾਂਚ, 17 ਨਵੰਬਰ ਨੂੰ SC 'ਚ ਹੋਵੇਗੀ ਸੁਣਵਾਈ

ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿੱਚ 1 ਲੱਖ ਨੌਕਰੀਆਂ ਕੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇੱਕ ਲੱਖ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਚੰਨੀ ਨੇ ਆਦਮਪੁਰ ਦੀਆਂ ਸੜਕਾਂ ਲਈ 9 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।

In The Market