LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ‘ਚ ਰਿਹਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਕੀਤੇ 18 ਡੀਪੂ ਬੰਦ

jalandhar news in punjabi

ਜਲੰਧਰ ‘ਚ ਰਿਹਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਕੀਤੇ 18 ਡੀਪੂ ਬੰਦ

ਜਲੰਧਰ ਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੁਆਰਾ ਆਪਣੀਆਂ ਮੰਗਾਂ ਨੂੰ  ਲੈ ਕੇ ਕੀਤਾ ਬੱਸ ਅੱਡੇ 'ਤੇ ਚੱਕਾ ਜਾਮ । ਇਸ ਦੌਰਾਨ ਕਿਸੇ ਵੀ ਬੱਸ ਨੂੰ ਅੰਦਰ ਆਉਣ ਜਾਂ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਯੂਨੀਅਨ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿੱਛਲੇ ਲੰਬੇ ਸਮੇਂ ਤੋਂ PRTC ਅਤੇ ਪਨਬਸ ਮੁਲਾਜਮਾਂ ਵਲੋ ਪੰਜਾਬ ਸਰਕਾਰ ਦੇ ਖਿਲਾਫ ਆਪਣੀਆ ਮੰਗਾ ਨੂੰ ਲੈ ਕੇ ਧਰਨਾ ਲਗਾਇਆ ਜਾਂਦਾ ਹੈ ਤੇ ਡੀਪੂ ਵੀ ਬੰਦ ਕੀਤੇ ਜਾਂਦੇ ਨੇ ‘ਤੇ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।ਜਿਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬਿਨਾਂ ਟ੍ਰੇਨਿੰਗ ਦੇ ਡਰਾਈਵਰਾਂ ਦੀ ਭਰਤੀ ਕਰਨੀ ਨਜਾਇਜ਼ ਹੈ ਜਿਸ ਨੂੰ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਜਿਸ ਕਾਰਨ ਸਵਾਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸ ਅੱਡੇ ਤੋਂ ਸਰਕਾਰੀ ਬੱਸਾਂ ਦਾ ਜਾਮ ਲੱਗ ਗਿਆ ਸੀ ਅਤੇ ਬੱਸ ਸਟੈਂਡ ਦੇ ਕਾਊਂਟਰਾਂ ’ਤੇ ਕੋਈ ਵੀ ਬੱਸ ਖੜ੍ਹੀ ਨਹੀਂ ਸੀ।

Also Read: punjabi khabra

ਅੱਜ ਜਲੰਧਰ ‘ਚ ਵੀ ਇਥੇ ਮੌਜੂਦ PRTC ਅਤੇ ਪਨਬਸ ਮੁਲਾਜਮਾਂ ਵਲੋ ਇਹ ਐਲਾਨ ਕੀਤਾ ਗਿਆ ਹੈ ਕਿ ਇਕ ਵਾਰ ਫਿਰ ਤੋਂ ਪੂਰੇ ਪੰਜਾਬ ‘ਚ ਮੌਜੂਦ ਸਾਰੇ ਡੀਪੂ ਕੱਲ ਫਿਰ ਤੋਂ ਬੰਦ ਕੀਤੇ ਜਾਣਗੇ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ  ਜਿਹੜੇ ਸਾਡੇ ਨਾਲ ਵਾਦੇ ਕੀਤੇ ਸੀ ਉਸ ਤੋਂ ਮੁੱਕਰ ਰਹੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਾਨੂੰ ਹਮੇਸ਼ਾ ਕੋਈ ਨਾ ਕੋਈ ਲਾਰਾ ਲਗਾ ਦਿੰਦੀ ਸੀ ਪਰ ਹੁਣ ਉਹਨਾਂ ਦੇ ਲਾਰੇ ਜਿਆਦਾ ਦੇਰ ਤੱਕ ਨਹੀਂ ਚੱਲਣਗੇ।

ਉਹਨਾਂ ਦਾ ਕਹਿਣਾ ਹੈ ਕਿ ਨਵੀਂ ਹੋ ਰਹੀ ਭਾਰਤੀ ਨੂੰ ਜਲਦ ਤੋਂ ਜਲਦ ਬੰਦ ਕਰੋ ਤੇ ਠੇਕੇਦਾਰੀ ਸਿਸਟਮ ਨੂੰ ਬੜ੍ਹਾਵਾ ਦੇਣਾ ਬੰਦ ਕਰੋ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੰਡਮ ਹੋਇਆ ਬੱਸਾਂ ਨੂੰ ਮੁੜ ਤੋਂ ਚੱਲਣ ਯੋਗ ਬਣਾਉਣ ਲਈ ਸਰਕਾਰ ਜਲਦ ਤੋ ਜਲਦ ਫੰਡ ਜਾਰੀ ਕਰੇ।

In The Market