LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕਾਂਗਰਸ 'ਚ ਕਲੇਸ਼ ਜਾਰੀ, ਪ੍ਰਧਾਨ ਦੀ ਪ੍ਰਧਾਨਗੀ ਤੋਂ ਅੱਕੇ ਕਾਂਗਰਸ ਦੇ ਕੌਮੀ ਬੁਲਾਰੇ ਨੇ ਦਿੱਤਾ ਅਸਤੀਫਾ

6 dec 17

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਦੋ ਸੂਬਿਆਂ ਦੇ ਇੰਚਾਰਜ ਪ੍ਰਿਤਪਾਲ ਬਲੀਏਵਾਲ (Pritpal Baliawal)  ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਵਿੱਚ ਉਨ੍ਹਾਂ ਜਿੱਥੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਸੁਨੀਲ ਜਾਖੜ (Sunil Jakhar) ਦੀ ਤਾਰੀਫ਼ ਕੀਤੀ ਹੈ,ਉੱਥੇ ਹੀ ਨਵਜੋਤ ਸਿੱਧੂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਉਹ ਕੈਪਟਨ ਤੋਂ ਖੁਸ਼ ਸਨ। ਉਨ੍ਹਾਂ ਸੁਨੀਲ ਜਾਖੜ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਚੰਨੀ (CM Channi) ਦੇ ਕੰਮਾਂ ਤੋਂ ਵੀ ਸਿੱਧੂ ਨੂੰ ਤਕਲੀਫ ਹੋ ਰਹੀ ਹੈ। 

Also Read : 2022 ਚੋਣਾਂ ਲਈ ਸਰਗਰਮ ਹੋਏ ਕੈਪਟਨ, ਪੰਜਾਬ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ

ਉਨ੍ਹਾਂ ਕਿਹਾ ਕਿ ਸਿੱਧੂ ਸਿਰਫ਼ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਅਤੇ ਪਾਰਟੀ ਦੇ ਵਰਕਰਾਂ ਨੂੰ ਇਸੇ ਕਾਰਨ ਦਰਕਿਨਾਰ ਕੀਤਾ ਜਾ ਰਿਹਾ ਹੈ।ਪਰ ਹੁਣ ਉਹ ਇਹ ਸਭ ਸਹਿ ਨਹੀਂ ਸਕਦੇ, ਜਿਸ ਕਰਕੇ ਉਨ੍ਹਾਂ ਨੇ ਇਹ ਅਸਤੀਫਾ ਦਿੱਤਾ ਹੈ। ਪ੍ਰਿਤਪਾਲ ਸਿੰਘ ਬਲੀਆਵਾਲ (Pritpal Singh Baliawal) ਨੇ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਉਨ੍ਹਾਂ ਕਿਹਾ ਕਿ 4.5 ਸਾਲ ਪਹਿਲਾਂ ਪਾਰਟੀ ਚ ਸ਼ਾਮਿਲ ਹੋਏ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜ਼ਿਆ ਗਿਆ ਅਤੇ ਜੋ ਪਾਰਟੀ ਵਰਕਰ ਬੀਤੇ ਕਈ ਸਾਲਾਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਨੇ ਉਨ੍ਹਾਂ ਨੂੰ ਅਣਗੌਲਿਆ ਜਾ ਰਿਹਾ ਹੈ। 

Also Read : ਸਾਗ ਦਾ ਸਵਾਦ ਬਣਿਆ ਮੌਤ ਦਾ ਕਾਰਣ, 2 ਦੀ ਮੌਤ ਬੱਚਾ ਜੇਰੇ ਇਲਾਜ

ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ  (Navjot Singh Sidhu) ਜਦੋਂ ਦੇ ਪ੍ਰਧਾਨ ਬਣੇ ਨੇ ਉਹ ਹਰ ਕਿਸੇ ਵਿਚ ਕਮੀ ਕੱਢ ਰਹੇ ਨੇ ਅਤੇ ਟਵੀਟ (Tweet) ਕਰਕੇ ਪੰਜਾਬ ਕਾਂਗਰਸ (Punjab Congess) ਦਾ ਅਕਸ ਖਰਾਬ ਕਰ ਰਹੇ ਨੇ ਜੋ ਉਹ ਹੁਣ ਸਹਿ ਨਹੀਂ ਸਕਦੇ ਜਿਸ ਕਰਕੇ ਉਹ ਅਸਤੀਫ਼ਾ ਦੇ ਰਹੇ ਨੇ, ਕਾਂਗਰਸ ਦੇ ਬੁਲਾਰੇ ਨੇ ਵੀ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ (Imran Khan) ਨੂੰ ਉਹ ਆਪਣਾ ਵੱਡਾ ਭਰਾ ਦੱਸਦੇ ਨੇ ਜਦੋਂ ਕਿ ਪਾਕਿਸਤਾਨ ਹੀ ਸਾਡੇ ਪੰਜਾਬੀਆਂ ਨੂੰ ਬਾਡਰਾਂ ਤੇ ਸ਼ਹੀਦ ਕਰਦਾ ਹੈ।ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਹ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਜ਼ਰੂਰ ਮਿਲਣ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਹੋਣ ਦੀ ਗੱਲ ਕਰਦਾ ਹੈ ਅਤੇ ਉਸ ਵੱਡੇ ਭਰਾ ਕਰਕੇ ਹੀ ਸਾਡੇ ਪੁੱਤਰਾਂ ਦੀਆਂ ਲਾਸ਼ਾਂ ਤਿਰੰਗੇ ਚ ਲਪੇਟ ਕੇ ਆ ਰਹੀਆਂ ਹਨ। 

In The Market