LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਰਿਆਣਾ-ਯੂਪੀ ਬਾਰਡਰ 'ਤੇ ਰੋਕਿਆ ਡਿਪਟੀ CM ਦੀ ਅਗਵਾਈ 'ਚ ਲਖੀਮਪੁਰ ਲਈ ਰਵਾਨਾ ਹੋਇਆ ਵਫਦ

4 oct dy cm randhawa

ਚੰਡੀਗੜ੍ਹ : ਬੀਤੇ ਦਿਨੀਂ ਲਖੀਮਪੁਰ 'ਚ ਹੋਈ ਹਿੰਸਾ ਮਾਮਲੇ 'ਚ ਘਟਨਾਕ੍ਰਮ ਲਗਾਤਾਰ ਵਧਦੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਵਿਚ ਪੀੜਤਾਂ ਨੂੰ ਮਿਲਣ ਲਈ ਪੰਜਾਬ ਸਰਕਾਰ ਦਾ ਵਫਦ ਰਵਾਨਾ ਹੋਇਆ ਸੀ, ਜਿਸ ਨੂੰ ਯੂਪੀ-ਹਰਿਆਣਾ ਹੱਦ ਉੱਤੇ ਰੋਕ ਦਿੱਤਾ ਗਿਆ ਹੈ। 

Also Read : ਲਖੀਮਪੁਰ ਖੀਰੀ ਘਟਨਾ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਕੀਤਾ ਬਿਆਨ, ਕੀਤੀ ਇਹ ਮੰਗ

ਮਿਲੀ ਜਾਣਕਾਰੀ ਮੁਤਾਬਿਕ ਇਸ ਵਫਦ ਵਿਚ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕੁਲਜੀਤ ਨਾਗਰਾ,ਕੁਲਦੀਪ ਵੈਦ  ਪਰਮਿੰਦਰ ਪਿੰਕੀ,ਕੁਲਬੀਰ ਜੀਰਾ ਸਣੇ ਹੋਰ ਸੀਨੀਅਰ ਕਾਂਗਰਸੀ ਆਗੂ ਮੋਜੂਦ ਹਨ।ਇਹ ਵਫਦ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਹਲਾਤਾਂ ਦਾ ਜਾਇਜਾ ਲਵੇਗਾ।ਤੁਹਾਨੂੰ ਦੱਸ ਦਈਏ ਕਿ ਇਸ ਸਰਕਾਰੀ ਵਫਦ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿਚ ਲਖੀਮਪੁਰ ਨੂੰ ਰਵਾਨਾ ਹੋਇਆ ਹੈ।ਲਖੀਮਪੁਰ 'ਚ ਵਾਪਰੀ ਇਸ ਘਟਨਾ ਕਾਰਨ ਪੰਜਾਬ ਦੀਆਂ ਸਮੂਹ ਸਿਆਸੀ ਪਾਰਟੀਆਂ 'ਚ ਭਾਰੀ ਰੋਸ ਹੈ।

Also Read : ਪੰਜਾਬ ਮੁੱਖ ਮੰਤਰੀ ਨੂੰ ਯੂਪੀ 'ਚ ਚਾਪਰ ਉਤਾਰਣ ਦੀ ਨਹੀਂ ਮਿਲੀ ਆਗਿਆ, ਧਾਰਾ 144 ਦਾ ਦਿੱਤਾ ਹਵਾਲਾ

ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਵਿਚ ਕਿਸਾਨ ਖੇਤੀਬਾੜੀ ਬਿਲਾਂ ਦੇ ਵਿਰੋਧ ਵਿਚ ਭਾਜਪਾਈ ਆਗੂ ਨੂੰ ਘੇਰਣ ਦੀ ਤਿਆਰੀ ਵਿਚ ਸਨ। ਇਸ ਦੌਰਾਨ ਭਾਜਪਾਈ ਆਗੂ ਅਜੈ ਮਿਸ਼ਰਾ ਦੇ ਬੇਟੇ ਦੀ ਗੱਡੀ ਨੇ ਪ੍ਰਦਰਸ਼ਨ ਕਰ ੲਹੇ ਕਿਸਾਨਾਂ ਨੂੰ ਦਰੜ ਦਿੱਤਾ ਇਸ ਘਟਨਾ ਵਿਚ 8 ਕਿਸਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

In The Market