ਕੈਨੇਡਾ ‘ਚ ਗੈਂਗਵਾਰ ਨੇ ਲਈ ਇਕ ਪੰਜਾਬੀ ਨੌਜਵਾਨ ਦੀ ਜਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਵਿਦੇਸ਼ਾਂ ਦੀ ਧਰਤੀ ਤੇ ਗੈਂਗਵਾਰ ਕੀਤੇ ਜਾਣ ਦੀ ਕਈ ਘਟਨਾਵਾਂ ਸਾਹਮਣੇ ਆਏ ਹਨ ਅਤੇ ਇਸ ਗੈਂਗਵਾਰ ਵਿੱਚ ਕਈ ਵਾਰ ਪੰਜਾਬੀ ਨੌਜਵਾਨਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਵਿਦੇਸ਼ਾਂ ਦੀ ਧਰਤੀ ਤੇ ਗੈਂਗਵਾਰ ਕੀਤੇ ਜਾਣ ਦੀ ਕਈ ਘਟਨਾਵਾਂ ਸਾਹਮਣੇ ਆਏ ਹਨ ਅਤੇ ਇਸ ਗੈਂਗਵਾਰ ਵਿੱਚ ਕਈ ਵਾਰ ਪੰਜਾਬੀ ਨੌਜਵਾਨਾਂ ਦੀ ਵੀ ਜਾਨ ਚਲੀ ਗਈ ਹੈ। ਇਸੇ ਤਰ੍ਰਾਂ ਦਾ ਇਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਸਰੀ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਇਕ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ  ਉਸਦੀ ਹੱਤਿਆ ਕਰ ਦਿੱਤੀ।

punjab youth

ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਦੇ ਵਰਿੰਦਰਪਾਲ ਗਿੱਲ ਦੇ ਨਾਂ ਤੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਦੇ ਹੋਏ ਇਕ ਵਿਅਕਤੀ ਨੂੰ ਹਿਰਾਸਤ ਚ ਲਿਆ ਹੈ। ਜਿਸ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ। ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਵਰਿੰਦਰਪਾਲ ਕਿਸੇ ਝਗੜੇ ‘ਚ ਸ਼ਾਮਲ ਸੀ ਜਿਸ ਕਾਰਣ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

firing

ਉੱਥੇ ਦੂਜੇ ਪਾਸੇ ਜੇਕਰ ਵਰਿੰਦਰਪਾਲ ਦੀ ਗੱਲ ਕਰੀਏ ਤਾਂ ਦੱਸ ਦਇਏ ਕਿ ਪੁਲਿਸ ਨੇ ਲੋਕਾਂ ਨੂੰ ਇਸ ਨੌਜਵਾਨ ਨੂੰ ਲੈਕੇ ਸੁਚੇਤ ਕੀਤਾ ਸੀ ਪਰ ਹੁਣ ਇਸ ਵਾਰਦਾਤ ਤੋਂ ਬਾਅਦ ਪੁਲਿਸ ਉੱਤੇ ਸਵਾਲ ਵੀ ਖੜੇ ਵੀ ਹੋ ਜਾਂਦੇ ਹਨ ਕਿ ਜਿਸ ਨੌਜਵਾਨ ਤੋਂ ਪੁਲਿਸ ਨੇ ਗੰਭੀਰ ਦੱਸਿਆ ਸੀ ਉਹ ਹੀ ਨੌਜਵਾਨ ਖਤਰੇ ਵਿੱਚ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *