ਜਲੰਧਰ : ਪੰਜਾਬ ਨੂੰ ਧੁੰਦ ਨੇ ਤੇਜ਼ੀ ਨਾਲ ਘੇਰ ਲਿਆ ਹੈ, ਸਵੇਰੇ ਅਤੇ ਸ਼ਾਮ ਨੂੰ ਧੁੰਦ ਇੰਨੀ ਜ਼ਿਆਦਾ ਪੈਂਦੀ ਹੈ ਕਿ ਇਸ ਨਾਲ ਹੁਣ ਫਿਰ ਤੇਜ਼ੀ ਨਾਲ ਹਾਦਸੇ ਹੋਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਜਲੰਧਰ – ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਪੰਜ ਵਾਹਨ ਲਗਾਤਾਰ ਤੇਜ਼ੀ ਨਾਲ ਟਕਰਾਏ। ਇਸ ਦੌਰਾਨ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਹਾਦਸਾ ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਕਾਲਾ ਬਕਰਾ ਪਿੰਡ ਨੇੜੇ ਵਾਪਰਿਆ ਹੈ। ਇਸ ਹਾਦਸੇ ਨਾਲ ਹਾਈਵੇਅ ਉੱਤੇ ਭਾਰੀ ਨੁਕਸਾਨ ਹੋਇਆ ਹੈ। ਸੜਕ ਸੁਰੱਖਿਆ ਫੋਰਸ ਮੌਕੇ ਉੱਤੇ ਪਹੁੰਚ ਕੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਅਤੇ ਨੁਕਸਾਨ ਹੋਏ ਵਾਹਨਾਂ ਨੂੰ ਹਾਈਵੇਅ ਤੋਂ ਹਟਾਇਆ।
ਧੁੰਦ ਦੀ ਚਾਦਰ ਨਾਲ ਘਿਰਿਆ ਪੰਜਾਬ
ਅੱਜ ਯਾਨੀ ਕਿ 18 ਦਸੰਬਰ ਨੂੰ ਜਲੰਧਰ ਧੁੰਦ ਦੀ ਚਾਦਰ ਵਿੱਚ ਘਿਰਿਆ ਹੋਇਆ ਹੈ। ਬੀਤੇ ਦਿਨ ਧੁੰਦ ਕਾਰਨ ਅੰਮ੍ਰਿਤਸਰ ਵਿੱਚ ਦ੍ਰਿਸ਼ਟੀ ਜ਼ੀਰੋ ਰਹੀ। ਜਦ ਕਿ ਫਰੀਦਕੋਟ ਵਿੱਚ 20 ਮੀਟਰ, ਬਠਿੰਡਾ ਵਿੱਚ 40 ਮੀਟਰ, ਲੁਧਿਆਣਾ ਵਿੱਚ 200 ਮੀਟਰ ਅਤੇ ਪਟਿਆਲਾ ਵਿੱਚ 300 ਮੀਟਰ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਤੱਕ ਪੰਜਾਬ ਵਿੱਚ ਬਹੁਤ ਸੰਘਣੀ ਧੁੰਦ ਰਹੇਗੀ, ਜਿਸ ਨਾਲ ਠੰਢ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



