ਚੰਡੀਗੜ੍ਹ- ਪੰਜਾਬ ਪੁਲਿਸ ਨੇ ਹੈਰੋਇਨ ਦੀ ਵੱਡੀ ਖੇਪ ਫੜੀ ਹੈ। ਮਹਾਰਾਸ਼ਟਰ ਦੇ ਨਾਵਾ ਸ਼ੇਵਾ ਪੋਰਟ ਤੋਂ 73 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦਾ ਇਨਪੁਟ ਪੰਜਾਬ ਪੁਲਿਸ ਨੂੰ ਮਿਲਿਆ ਸੀ। ਜਿਸ ਨੂੰ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਦੇ ਨਾਲ ਸ਼ੇਅਰ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਸਟੇਟ ਆਪ੍ਰੇਸ਼ਨ ਸੈੱਲ ਦੀ ਟੀਮ ਮਹਾਰਾਸ਼ਟਰ ਗਈ ਅਤੇ ਇਹ ਕਾਮਯਾਬੀ ਹਾਸਲ ਕੀਤੀ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਹੈਰੋਇਨ ਆਉਣ ਦਾ ਇਨਪੁਟ ਮਿਲਿਆ ਸੀ। ਇਸ ਦੇ ਤੁਰੰਤ ਬਾਅਦ ਪੰਜਾਬ ਸਟੇਟ ਆਪ੍ਰੇਸ਼ਨ ਸੈੱਲ ਦੀ ਟੀਮ ਮਹਾਰਸ਼ਟਰ ਰਵਾਨਾ ਕੀਤੀ ਗਈ। ਇਸ ਵਿਚ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਦਾ ਵੀ ਸਹਿਯੋਗ ਲਿਆ ਗਿਆ। ਹੁਣ ਹੈਰੋਇਨ ਦੇ ਅੱਗੇ ਅਤੇ ਪਿੱਛੇ ਦੇ ਪੂਰੇ ਲਿੰਕ ਖੰਗਾਲੇ ਜਾ ਰਹੇ ਹਨ। ਇਹ ਹੈਰੋਇਨ ਕਿਸ ਨੇ ਭਿਜਵਾਈ ਅਤੇ ਅੱਗੇ ਕਿਸ ਦੇ ਕੋਲ ਜਾਣੀ ਸੀ। ਇਸ ਬਾਰੇ ਕੁਝ ਅਹਿਮ ਸੁਰਾਗ ਮਿਲੇ ਹਨ। ਛੇਤੀ ਪੂਰੇ ਮਾਮਲੇ ਨੂੰ ਬੇਨਕਾਬ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਗੁਜਰਾਤ ਦੇ ਮੁੰਦਰਾ ਪੋਰਟ ਤੋਂ 350 ਕਰੋੜ ਦੀ 75 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਦੀ ਇਨਪੁਟ ਵੀ ਪੰਜਾਬ ਪੁਲਿਸ ਨੂੰ ਹੀ ਮਿਲੀ ਸੀ। ਜਿਸ ਤੋਂ ਬਾਅਦ ਕੇਂਦਰੀ ਏਜੰਸੀਆਂ ਅਤੇ ਗੁਜਰਾਤ ਏ.ਟੀ.ਐੱਸ. ਦੇ ਨਾਲ ਇਨਪੁਟ ਸਾਂਝਾ ਕੀਤਾ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਲੁਧਿਆਣਾ ਤੋਂ ਇਕ ਵਿਅਕਤੀ ਨੂੰ ਫੜਿਆ ਹੈ। ਇਹ ਹੈਰੋਇਨ ਪੰਜਾਬ ਵਿਚ ਡਲਿਵਰ ਹੋਣ ਤੋਂ ਬਾਅਦ ਇਥੋਂ ਅੱਗੇ ਭੇਜੀ ਜਾਣੀ ਸੀ।
ਨਾਵਾ ਸ਼ੇਵਾ ਪੋਰਟ ਤੋਂ 73 ਕਿਲੋ ਹੈਰੋਇਨ ਫੜੀ, ਪੰਜਾਬ ਪੁਲਿਸ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਮਿਲੀ ਸਫਲਤਾ
ਚੰਡੀਗੜ੍ਹ- ਪੰਜਾਬ ਪੁਲਿਸ ਨੇ ਹੈਰੋਇਨ ਦੀ ਵੱਡੀ ਖੇਪ ਫੜੀ ਹੈ। ਮਹਾਰਾਸ਼ਟਰ ਦੇ ਨਾਵਾ ਸ਼ੇਵਾ ਪੋਰਟ ਤੋਂ 73 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦਾ…
