ਚੰਡੀਗੜ੍ਹ- ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦੇ ਗਏ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਦਾ ਮਾਨਸਾ ਦੀ ਅਦਾਲਤ ਨੇ 8 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਦੋਵਾਂ ਦੀ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਖੇ ਸਿਹਤ ਜਾਂਚ ਕਰਵਾਈ ਗਈ ਅਤੇ ਫ਼ਿਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 8 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਸੇਰਸਾ ਤੇ ਚੌਧਰੀ ਦੀ ਸੀ.ਆਈ.ਏ. ਸਟਾਫ਼ ਮਾਨਸਾ ਵਿਖੇ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਸੰਭਵ ਹੈ ਕਿ ਅਗਲੇ ਦਿਨਾਂ ‘ਚ ਖਰੜ ਵਿਖੇ ਵੀ ਲਿਜਾਇਆ ਜਾਵੇ।
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਸ਼ਾਰਪਸ਼ੂਟਰ ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਪੰਜਾਬ ਪੁਲਿਸ ਦੇ ਸ਼ਿਕੰਜੇ ਵਿਚ ਆ ਗਏ ਹਨ। ਤਿਹਾੜ ਜੇਲ ਵਿਚ ਬੰਦ ਇਨ੍ਹਾਂ ਦੋਹਾਂ ਦਾ ਪੰਜਾਬ ਪੁਲਿਸ ਨੂੰ ਇਕ ਦਿਨ ਦਾ ਟ੍ਰਾਂਜ਼ਿਟ ਰਿਮਾਂਡ ਮਿਲਿਆ ਸੀ। ਦੋਹਾਂ ਨੂੰ ਮਾਨਸਾ ਲਿਆਂਦਾ ਗਿਆ। ਜਿੱਥੇ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਪੰਜਾਬ ਪੁਲਿਸ ਮੂਸੇਵਾਲਾ ਕਤਲਕਾਂਡ ਵਿਚ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਸ਼ਾਰਪਸ਼ੂਟਰ ਪ੍ਰਿਯਵਰਤ ਫੌਜੀ ਅਤੇ ਕਸ਼ਿਸ਼ ਨੂੰ ਪੰਜਾਬ ਪੁਲਿਸ ਇਥੇ ਲਿਆ ਚੁੱਕੀ ਹੈ। ਸਾਰੇ ਸ਼ਾਰਪਸ਼ੂਟਰ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ। ਤਿੰਨੋ ਸ਼ਾਰਪਸ਼ੂਟਰ ਜਗਰੂਪ ਰੂਪਾ, ਮਨਪ੍ਰੀਤ ਮਨੁ ਕੁੱਸਾ ਅਤੇ ਦੀਪਕ ਮੁੰਡੀ ਅਜੇ ਫਰਾਰ ਹਨ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੰਕਿਤ ਸੇਰਸਾ ਨੇ ਹੀ ਮੂਸੇਵਾਲਾ ਨੂੰ ਸਭ ਤੋਂ ਨੇੜੇ ਜਾ ਕੇ ਗੋਲੀਆਂ ਮਾਰੀਆਂ ਸਨ। ਉਸ ਨੇ ਦੋਹਾਂ ਹੱਥਾਂ ਨਾਲ ਪਿਸਟਲ ਫੜੀ ਹੋਈ ਸੀ। ਦੂਜੇ ਸ਼ੂਟਰ ਦੂਰੋਂ ਫਾਇਰ ਕਰ ਰਹੇ ਸਨ। ਤਾਂ ਉਸੇ ਵੇਲੇ ਅੰਕਿਤ ਸੇਰਸਾ ਬਿਲਕੁਲ ਥਾਰ ਜੀਪ ਨੇੜੇ ਗਿਆ। ਜਿਸ ਵਿਚ ਮੂਸੇਵਾਲਾ ਬੈਠੇ ਹੋਏ ਸਨ। ਉਸ ਨੇ ਬੋਨਟ ਨੇੜੇ ਜਾ ਕੇ ਮੂਸੇਵਾਲਾ ‘ਤੇ ਫਾਇਰ ਕੀਤੇ ਤਾਂ ਕਿ ਉਹ ਜ਼ਿੰਦਾ ਨਾ ਬਚ ਸਕੇ।
ਅੰਕਿਤ ਸੇਰਸਾ ਦੀ ਉਮਰ ਸਿਰਫ 19 ਸਾਲ ਹੈ। ਮੂਸੇਵਾਲਾ ਦਾ ਕਤਲ ਉਸ ਦਾ ਪਹਿਲਾ ਕਤਲ ਸੀ। ਉਸ ਨੇ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ਜੁਆਇਨ ਕੀਤਾ ਸੀ। ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਅੰਕਿਤ ਨੇ ਰਾਜਸਥਾਨ ਵਿਚ 2 ਵਾਰਦਾਤਾਂ ਕੀਤੀਆਂ। ਜਿਸ ਤੋਂ ਬਾਅਦ ਉਹ ਮੋਨੂੰ ਡਾਗਰ ਨਾਲ ਮਿਲਿਆ। ਡਾਗਰ ਨੇ ਉਸ ਨੂੰ ਲਾਰੈਂਸ ਦੇ ਭਰਾ ਅਮਨੋਲ ਨਾਲ ਮਿਲਾਇਆ। ਫਿਰ ਉਹ ਲਾਰੈਂਸ ਗੈਂਗ ਦਾ ਗੁਰਗਾ ਬਣ ਗਿਆ।
ਸਿੱਧੂ ਕਤਲ ਮਾਮਲੇ ‘ਚ ਅੰਕਿਤ ਤੇ ਸਚਿਨ ਦਾ ਪੁਲਿਸ ਨੂੰ ਮਿਲਿਆ 8 ਦਿਨ ਦਾ ਰਿਮਾਂਡ, ਹੋਵੇਗੀ ਪੁੱਛਗਿੱਛ
ਚੰਡੀਗੜ੍ਹ- ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦੇ ਗਏ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਦਾ ਮਾਨਸਾ ਦੀ ਅਦਾਲਤ ਨੇ 8…
