ਪੁਲਿਸ ਹੈੱਡ ਕਾਂਸਟੇਬਲ ਲਈ ਹੋਣ ਵਾਲੀ ਭਰਤੀ ਪ੍ਰੀਖਿਆ ਹੋਈ ਰੱਦ

ਲੁਧਿਆਣਾ- ਪੰਜਾਬ ਪੁਲਿਸ ਵਿਚ ਭਰਤੀ ਦਾ ਸੁਪਨਾ ਦੇਖਣ ਵਾਲੇ ਪ੍ਰੀਖਿਆਰਥੀਆਂ ਲਈ ਬੁਰੀ ਖਬਰ ਹੈ। ਹੈੱਡ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਕੁਝ ਹੀ ਘੰਟੇ…

ਲੁਧਿਆਣਾ- ਪੰਜਾਬ ਪੁਲਿਸ ਵਿਚ ਭਰਤੀ ਦਾ ਸੁਪਨਾ ਦੇਖਣ ਵਾਲੇ ਪ੍ਰੀਖਿਆਰਥੀਆਂ ਲਈ ਬੁਰੀ ਖਬਰ ਹੈ। ਹੈੱਡ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਕੁਝ ਹੀ ਘੰਟੇ ਪਹਿਲਾਂ ਰੱਦ ਕਰ ਦਿੱਤੀ ਗਈ, ਜਿਸ ਨਾਲ ਕਈ ਪ੍ਰੀਖਿਆਵਾਂ ਨੂੰ ਵੱਡਾ ਝਟਕਾ ਲੱਗਾ ਹੈ। 

ਪੜੋ ਹੋਰ ਖਬਰਾਂ: ਕਾਂਗਰਸ ਪੰਜਾਬ ਦੀ ਕਾਰਗੁਜ਼ਾਰੀ ‘ਚ ਰਹੀ ਫੇਲ, ਕੈਪਟਨ ਦਾ ਅਸਤੀਫਾ ਕਬੂਲਨਾਮਾ: ਸੁਖਬੀਰ ਬਾਦਲ

ਇਸ ਦੌਰਾਨ ਕੇਂਦਰਾਂ ਦੇ ਬਾਹਰ ਵੀ ਨੋਟਿਸ ਲਾਏ ਗਏ ਹਨ ਕਿ ਪੰਜਾਬ ਪੁਲਿਸ ਹੈੱਡ ਕਾਂਸਟੇਬਲ ਭਰਤੀ ਲਈ 18 ਅਤੇ 19 ਸਤੰਬਰ ਨੂੰ ਹੋਣ ਵਾਲਾ ਇਨਵੈਸਟੀਗੇਸ਼ਨ ਟੈਸਟ ਤਕਨੀਕੀ ਕਾਰਨਾਂ ਕਰ ਕੇ ਰੱਦ ਕਰ ਦਿੱਤਾ ਗਿਆ ਹੈ। ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਪ੍ਰੀਖਿਆ ਰੱਦ ਕੀਤੀ ਗਈ ਹੈ। ਈਮੇਲ ਭੇਜ ਸਾਰੇ ਪ੍ਰੀਖਿਆਰਥੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਕੁਝ ਪ੍ਰੀਖਿਆਰਥੀਆਂ ਨੇ ਈ-ਮੇਲ ਨਹੀਂ ਪੜ੍ਹੀ ਅਤੇ ਉਹ ਕੇਂਦਰ ’ਤੇ ਪੁੱਜ ਗਏ। ਵਿਭਾਗ ਜਲਦ ਹੀ ਪ੍ਰੀਖਿਆ ਦੀ ਅਗਲੀ ਤਰੀਕ ਅਤੇ ਕੇਂਦਰ ਐਲਾਨੇਗਾ।

ਪੜੋ ਹੋਰ ਖਬਰਾਂ: ਵੱਡੀ ਖਬਰ: ਨਵੇਂ ਮੁੱਖ ਮੰਤਰੀ ਦੀ ਚੋਣ ਲਈ 11 ਵਜੇ ਦੀ ਕਾਂਗਰਸ CLP ਦੀ ਮੀਟਿੰਗ ਰੱਦ

 

Leave a Reply

Your email address will not be published. Required fields are marked *