ਕੋਰੋਨਾ ਮਾਮਲੇ ਇਕ ਦਿਨ ਵਿਚ ਫਿਰ 30 ਹਜ਼ਾਰ ਪਾਰ, ਇੰਨੇ ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਮਾਮਲੇ ਫਿਰ 30 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। ਐਤਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ…

ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਮਾਮਲੇ ਫਿਰ 30 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। ਐਤਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 30,773 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਤੇ 309 ਲੋਕਾਂ ਦੀ ਮੌਤ ਹੋਈ ਹੈ। ਇਸ ਸਮੇਂ ਦੌਰਾਨ 38,945 ਲੋਕਾਂ ਨੇ ਮਹਾਮਾਰੀ ਨੂੰ ਮਾਤ ਦਿੱਤੀ ਹੈ ਯਾਨੀ 8481 ਐਕਟਿਵ ਮਾਮਲੇ ਘੱਟ ਹੋਏ ਹਨ।

ਪੜੋ ਹੋਰ ਖਬਰਾਂ: ਪੁਲਿਸ ਹੈੱਡ ਕਾਂਸਟੇਬਲ ਲਈ ਹੋਣ ਵਾਲੀ ਭਰਤੀ ਪ੍ਰੀਖਿਆ ਹੋਈ ਰੱਦ

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 33 ਲੱਖ 81 ਹਜ਼ਾਰ ਲੋਕ ਇਨਫੈਕਟਿਡ ਹੋਏ ਹਨ। ਇਨ੍ਹਾਂ ਵਿਚੋਂ 4 ਲੱਖ 44 ਹਜ਼ਾਰ 248 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ ਸਵਾ ਤਿੰਨ ਕਰੋੜ ਤੋਂ ਵਧੇਰੇ ਲੋਕ ਰੋਗ ਮੁਕਤ ਵੀ ਹੋ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 3.32 ਲੱਖ ਹੈ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

ਪੜੋ ਹੋਰ ਖਬਰਾਂ: ਵੱਡੀ ਖਬਰ: ਨਵੇਂ ਮੁੱਖ ਮੰਤਰੀ ਦੀ ਚੋਣ ਲਈ 11 ਵਜੇ ਦੀ ਕਾਂਗਰਸ CLP ਦੀ ਮੀਟਿੰਗ ਰੱਦ

ਕੇਰਲ ਵਿਚ ਸ਼ਨੀਵਾਰ ਨੂੰ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਤੇ ਇਨਫੈਕਸ਼ਨ ਦੇ 19,352 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 44 ਲੱਖ 88 ਹਜ਼ਾਰ 840 ਹੋ ਗਈ। ਉਥੇ ਹੀ 143 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 23,439 ਹੋ ਗਈ ਹੈ। ਸੂਬੇ ਵਿਚ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ 23,260 ਨਵੇਂ ਮਾਮਲੇ ਸਾਹਮਣੇ ਆਏ ਸਨ।

Leave a Reply

Your email address will not be published. Required fields are marked *