ਚੰਡੀਗੜ੍ਹ: ਪੰਜਾਬ ਪੁਲਿਸ ਨੇ 787 ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕੇਡਰ ਵਿੱਚ 787 ਹੈੱਡ ਕਾਂਸਟੇਬਲਾਂ ਦੀ ਭਰਤੀ ਲਈ 12-09-2021 ਤੋਂ 19-09-2021 ਅਤੇ 28-09-2021 ਨੂੰ ਕਰਵਾਈ ਗਈ ਲਿਖਤੀ ਪ੍ਰੀਖਿਆ ਰੱਦ ਕਰ ਦਿੱਤੀ ਹੈ।
Also Read: ਲਹਿੰਦੇ ਪੰਜਾਬ ‘ਚ ਮੂਸੇਵਾਲਾ ਦੀ ਦੀਵਾਨਗੀ, `ਵਾਰਿਸ ਸ਼ਾਹ ਐਵਾਰਡ` ਨਾਲ ਕੀਤਾ ਜਾਵੇਗਾ ਸਨਮਾਨਿਤ
RECRUITMENT ALERT: Post of Head Constable in Punjab Police Investigation Cadre (PBI) – 2021 #PunjabPoliceRecruitment pic.twitter.com/Uf0TYmY5ZB
— Punjab Police India (@PunjabPoliceInd) July 22, 2022
ਪੰਜਾਬ ਪੁਲਿਸ ਨੇ ਪ੍ਰੀਖਿਆ ਵਿੱਚ ਕਥਿਤ ਨਕਲ ਅਤੇ ਧੋਖਾਧੜੀ ਕਾਰਨ ਇਹ ਪ੍ਰੀਖਿਆ ਰੱਦ ਕਰ ਦਿੱਤੀ ਹੈ। ਇਹ ਪ੍ਰੀਖਿਆ ਸਤੰਬਰ 2021 ਵਿੱਚ ਹੋਈ ਸੀ।ਲਿਖਤੀ ਪ੍ਰੀਖਿਆ ਲਈ ਤਾਜ਼ੀਆਂ ਮਿਤੀਆਂ ਨੂੰ ਜਲਦ ਸੂਚਿਤ ਕੀਤਾ ਜਾਵੇਗਾ। ਅਧਿਕਾਰੀਆਂ ਮੁਤਾਬਕ 787 ਅਸਾਮੀਆਂ ਲਈ 75,544 ਬਿਨੈਕਾਰਾਂ ਨੇ ਅਪਲਾਈ ਕੀਤਾ ਸੀ।
Also Read: ਮੂਸੇਵਾਲਾ ਵਾਰਦਾਤ: ਹਾਈ ਕੋਰਟ ਨੇ ਸੁਰੱਖਿਆ ਲੀਕ ‘ਤੇ ਸਰਕਾਰ ਤੋਂ ਇਕ ਹਫਤੇ ‘ਚ ਮੰਗਿਆ ਜਵਾਬ



