ਪੰਜਾਬ ਪੁਲਿਸ ਨੇ 5 ਗੈਂਗਸਟਰ ਨੂੰ ਕੀਤਾ ਕਾਬੂ, ਫੇਸਬੁੱਕ ‘ਤੇ ਪੁਲਿਸ ਅਪਰਾਧ ਨੂੰ ਦਿੰਦੇ ਸਨ ਚੇਤਾਵਨੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਟਾਲਾ ਪੁਲਿਸ ਨੇ ਸ਼ਿਵ ਸੈਨਾ ਦੇ ਇੱਕ ਨੇਤਾ ਅਤੇ ਇੱਕ ਨਿਹੰਗ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ,  8 ਪਿਸਤੌਲ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬਟਾਲਾ ਪੁਲਿਸ ਨੇ ਸ਼ਿਵ ਸੈਨਾ ਦੇ ਇੱਕ ਨੇਤਾ ਅਤੇ ਇੱਕ ਨਿਹੰਗ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ,  8 ਪਿਸਤੌਲ ਅਤੇ 185 ਜਿੰਦਾ ਕਾਰਤੂਸਾਂ ਸਣੇ ਪੰਜ ਬਦਨਾਮ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪਤਾ ਲੱਗਿਆ ਹੈ ਕਿ ਉਕਤ ਗੈਂਗਸਟਰ ਭਾਰੀ ਅਸਲੇ ਸਮੇਤ ਬਟਾਲਾ ਵਿੱਚ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਪਹੁੰਚੇ ਸਨ, ਪਰ ਬਟਾਲਾ ਪੁਲਿਸ ਨੇ ਮੌਕੇ ‘ਤੇ ਹੀ ਅਸਲੇ ਸਮੇਤ ਇਨ੍ਹਾਂ ਗੈਂਗਸਟਰਾਂ ਦੀ ਨੱਕ ‘ਚ ਨਕੇਲ ਪਾਉਣ ਵਿਚ ਵਡੀ ਸਫਲਤਾ ਹਾਸਲ ਕੀਤੀ ਹੈ।

‘ਆਈਜੀ ਐਸਪੀਐਸ ਪਰਮਾਰ ਨੇ ਬਟਾਲਾ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਦੁਆਰਾ ਫੜੇ ਗਏ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਨਾਲ ਸਬੰਧਤ ਹਨ। ਫੜੇ ਗਏ ਗੈਂਗਸਟਰਾਂ ਦੀ ਪਛਾਣ ਅਜਜੂ ਮਸੀਹ ਨਿਵਾਸੀ ਡੱਬਗੜ੍ਹ ਥਾਣਾ ਬਿਆਸ, ਨਵਜੋਤ ਸਿੰਘ ਨਿਵਾਸੀ ਬੁੱਟਰ ਸਿਵੀਆ, ਗੁਰਵਿੰਦਰ ਉਰਫ ਚੰਨਾ ਨਿਵਾਸੀ ਥਾਣਾ ਮਹਿਤਾ, ਜੁਗਰਾਜ ਸਿੰਘ ਨਿਵਾਸੀ ਚੰਨੇਕੇ ਥਾਣਾ ਮਹਿਤਾ, ਪ੍ਰਭਜੋਤ ਸਿੰਘ ਉਰਫ ਲਵਲੀ ਨਿਵਾਸੀ ਅਲੀਵਾਲ ਰੋਡ ਬਟਾਲਾ ਵਜੋਂ ਹੋਈ ਹੈ। ਆਈਜੀ ਪਰਮਾਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ,  ਫੜੇ ਗਏ ਗੈਂਗਸਟਰਾਂ ਕੋਲੋਂ 260 ਗ੍ਰਾਮ ਹੈਰੋਇਨ ਅਤੇ ਚੌਰੀ ਕੀਤੀ ਦੋ ਕਾਰਾਂ ਬਰਾਮਦ ਹੋਈਆਂ ਹਨ। ਇਹ ਸਾਰੇ ਚਿੱਟਾ ਦੇ ਨਸ਼ੇੜੀ ਹਨ ਅਤੇ ਚਿੱਤੇ ਦੇ ਨਸ਼ੇ ਦੇ ਅਮਲੀ ਹੋ ਕੇ ਜ਼ੁਲਮ ਅਤੇ ਜਾਨਲੇਵਾ ਹਮਲਿਆਂ ਨੂੰ ਅੰਜਾਮ ਦਿੰਦੇ ਸਨ। ਮੁਢਲੀ ਜਾਂਚ ‘ਚ ਪਤਾ ਲੱਗਿਆ ਹੈ ਇਨ੍ਹਾਂ ਗੈਂਗਸਟਰਾਂ ਦਾ ਖਾਲਿਸਤਾਨੀਆਂ ਨਾਲ ਕੋਈ ਸਬੰਧ ਨਹੀਂ ਹੈ, ਪਰ ਸਾਰਿਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਬਟਾਲਾ ਦੇ ਸੋਸ਼ਲ ਮੀਡੀਆ ਸਿਤਾਰੇ ਨਾਲ ਜੁੜੇ ਹਨ ਗੈਂਗਸਟਰਾਂ ਦੇ ਤਾਰ

ਸੂਤਰਾਂ ਦੇ ਹਵਾਲਿਆਂ ਤੋਂ ਕਾਬੂ ਕੀਤੇ ਗੈਂਗਸਟਰਾਂ ਦੀਆਂ ਤਾਰਾਂ ਬਟਾਲਾ ਵਿਚ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਇਕ ਸੋਸ਼ਲ ਵਰਕਰ ਨਾਲ ਵੀ ਜੁੜ ਰਹੀਆਂ ਹਨ। ਇਸ ਦੇ ਨਾਲ ਹੀ ਆਈਜੀ ਪਰਮਾਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਸਾਰੇ ਕੋਣਾਂ ‘ਤੇ ਕੰਮ ਕੀਤਾ ਜਾ ਰਿਹਾ ਹੈ, ਜਿੱਥੋਂ ਇਨ੍ਹਾਂ ਗੈਂਗਸਟਰਾਂ ਨੇ ਸੰਪਰਕ ਸਥਾਪਤ ਕੀਤੇ ਹੋਏ ਸੀ, ਇਨ੍ਹਾਂ ਗੱਲਾਂ ਦਾ ਖੁਲਾਸਾ ਹੋਣ ‘ਤੇ ਮੀਡੀਆ ਨੂੰ ਇਸ ਦੀ ਜਾਣਕਾਰੀ ਪੁਲਿਸ ਆਪ ਦੇਵੇਗੀ।  

ਗੈਂਗਸਟਰ ‘ਤੇ ਗੰਭੀਰ ਕੇਸ ਦਰਜ

ਆਈਜੀ ਪਰਮਾਰ ਨੇ ਦੱਸਿਆ ਕਿ ਗੈਂਗਸਟਰ ਅਜੇ ਉਰਫ ਅਜੂ ਮਸੀਹ ਦੇ ਖ਼ਿਲਾਫ਼ 16, ਨਵਜੋਤ ਸਿੰਘ ‘ਤੇ 17, ਗੁਰਵਿੰਦਰ ਉਰਫ ਬਾਬ ‘ਤੇ 4 ਅਤੇ  ਜੁਗਰਾਜ ਸਿੰਘ ਅਤੇ ਪ੍ਰਭਜੋਤ ਸਿੰਘ ਉਰਫ ਲਵਲੀ‘ ਤੇ 1 ਕੇਸ ਹੁਣ ਤੱਕ ਦਰਜ ਕੀਤੇ ਗਏ ਹਨ।

ਸ਼ਿਵ ਸੈਨਾ ਨੇਤਾ ‘ਤੇ ਫਾਇਰਿੰਗ ਕਰਨ ਤੋਂ ਬਾਅਦ ਅਜਜੂ ਮਸੀਹ ਨੇ ਲਈ ਜ਼ਿੰਮੇਵਾਰੀ

ਮੀਡਿਆ ਤੋਂ ਮੁਖਾਤਿਬ  ਹੁੰਦੇ ਹੋਏ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ,  ਬਿਆਸ ਥਾਣਾ ਖੇਤਰ ਵਿੱਚ ਸ਼ਿਵ ਸੇਨਾ ਨੇਤਾ ’ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਇਨ੍ਹਾਂ ਗੈਂਗਸਟਰਾਂ ਵਿੱਚੋਂ ਉਸ ਦੇ ਮੁਖੀ ਅਜਜੂ ਮਸੀਹ ਨੇ ਆਪਣੇ ਫੇਸਬੁੱਕ’ ਤੇ ਇੱਕ ਪੋਸਟ ਪਾ ਕੇ ਇਸ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਬਹੁਤ ਸੁਰਖੀਆਂ ਬਟੋਰੀਆਂ ਸਨ। ਇਹ ਗੈਂਗ ਅਕਸਰ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ, ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਪੁਲਿਸ ਨੂੰ ਚੁਣੌਤੀ ਦਿੰਦੇ ਸਨ।  

ਗੈਂਗਸਟਰਾਂ ਤੋਂ ਬਰਾਮਦ ਕੀਤੇ ਅਸਲੇ

ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਤੋਂ 6 ਪਿਸਤੌਲ 32 ਬੋਰ, 1 ਪਿਸਤੌਲ 30 ਬੋਰ, 1 ਪਿਸਤੌਲ 315 ਬੋਰ, 90 ਟ੍ਰੈਮਪਲ 32 ਬੋਰ, 52 ਟ੍ਰੈਪਲ 30 ਬੋਰ, 40 ਟ੍ਰੈਪਲ 12 ਬੋਰ, 3 ਟ੍ਰੈਪਲ 315 ਬੋਰ, 260 ਗ੍ਰਾਮ ਹੈਰੋਇਨ, 2 ਕੰਪਿਉਟਰ ਕੰਡੇਸ, 2 ਕਾਰਾਂ (ਵੋਲਕਸਵੈਗਨ ਅਤੇ ਆਈ 20) ਬਰਾਮਦ ਕੀਤੀਆਂ ਗਈਆਂ ਹਨ।  

 

 

Leave a Reply

Your email address will not be published. Required fields are marked *