Punjab News : ਪੰਜਾਬ ਵਿੱਚ ਵੱਧ ਰਹੇ ਨੇ ਫਿਰੌਤੀ ਮੰਗਣ ਦੇ ਮਾਮਲੇ
ਪੰਜਾਬ ਦੇ ਵਿੱਚ ਦਿਨ ਪਰ ਦਿਨ ਵੱਧ ਰਹੇ ਨੇ ਫਿਰੌਤੀ ਮੰਗਣ ਦੇ ਮਾਮਲੇ ਅਤੇ ਲੋਕਾਂ ਤੋਂ ਪੈਸੇ ਮੰਗਵਾਉਣ ਲਈ ਕੀਤਾ ਜਾ ਰਿਹਾ ਹੈ ਧਮਕਾ ਤੇ ਅੱਜ ਇੱਕ ਨਕੋਦਰ ਦੇ ਪਿੰਡ ਸ਼ੰਕਰ ਦੀ ਰਹਿਣ ਵਾਲੀ ਰਾਣੋਂ ਨਾਮ ਦੀ ਮਹਿਲਾ ਨਾਲ ਵਾਪਰੀ ਘਟਨਾ ।
ਰਾਣੋ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ 30 ਲੱਖ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਕੀਤਾ ਗਿਆ ਹੈ ਦਰਜ ਨਕੋਦਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਰਾਣੋਂ ਨਾਮ ਦੀ ਮਹਿਲਾ ਨੇ ਕਿਹਾ ਕਿ ਸਾਨੂੰ 27 ਅਗਸਤ 2021 ਤਰੀਕ ਨੂੰ ਵਿਕਰਮ ਬਰਾੜ ਵੱਲੋ 30 ਲੱਖ ਰੁਪਏ ਫਿਰੌਤੀ ਮੰਗਣ ਦੇ ਲਈ ਫੋਨ ਆਇਆ ।
ਜਿਸ ਵਿਚ ਧਮਕੀ ਦਿੱਤੀ ਗਈ, ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਾਰੇ ਪਰਿਵਾਰ ਨੂੰ ਸਣੇ ਸਮੇਤ ਮਾਰ ਦਵਾਂਗੇ । ਜਦੋ ਰਾਣੋ ਨੇ ਪੈਸੇ ਦੇਣ ਲਈ ਇੰਨਕਾਰ ਕਰ ਦਿੱਤਾ ਤਾਂ ਉਸ ਦੀ ਹਵੇਲੀ ਉਤੇ ਗੋਲੀਆਂ ਮਾਰੀਆਂ ਗਈਆਂ ਅਤੇ ਰਾਣੋ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਘਰੇਲੂ ਝਗੜਾ ਚੱਲ ਰਿਹਾ ਸੀ । ਜਿਸ ਕਰਕੇ ਸਾਡੇ ਉੱਤੇ ਇਹ ਹਮਲਾ ਹੋਇਆ ਹੈ ਪਰ ਸਾਨੂੰ ਕੋਈ ਸ਼ਕ ਵੀ ਨਹੀਂ ਸੀ ।
Also Read : Nabha Jail News
ਪਰ ਜਦੋਂ ਫੇਸਬੂਕ ਤੇ ਜੈ.ਸੀ ਦੀ ਵਿਡੀਓ ਦੇਖੀ ਤੇ ਉਨ੍ਹਾਂ ਵਿੱਚੋ ਰਾਣੋ ਦੀ ਨੂੰਹ ਪੂਨਮ ਰਾਣੀ, ਸਰਪੰਚ ਹਿੰਮਤ ਅਤੇ ਹੋਰ ਨੌ ਲੋਕਾਂ ਦੇ ਨਾਂ ਆਏ ਸਾਹਮਣੇ। ਰਾਣੋ ਨੇ ਕਿਹਾ ਕਿ ਵਿਕਰਮ ਬਰਾੜ ਇੱਕ ਗੈਂਗਸਟਰ ਹੈ, ਜੋ ਕਿ ਲਾਰੰਸ ਬਿਸ਼ਨੋਈ ਗਰੁੱਪ ਦਾ ਧੰਦਾ ਚਲਾਉਂਦਾ ਹੈ ਅਤੇ ਬਰਾੜ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਇਹ ਤਾਂ ਟ੍ਰੇਲਰ ਹੈ ਫ਼ਿਲਮ ਅਜੇ ਬਾਕੀ ਹੈ, ਜਿਸ ਤੋਂ ਬਾਅਦ ਰਾਣੋ ਨੇ ਪੁਲਿਸ ਨੂੰ ਇਸ ਦੀ ਸ਼ਕਾਇਤ ਕੀਤੀ ।
ਉਸ ਮਾਮਲੇ ਵਿਚ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਅਤੇ 9 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ। ਜਿਨ੍ਹਾਂ ਵਿਚੋਂ ਪੁਲਿਸ ਨੇ ਤਿੰਨ ਅਰੋਪੀਆਂ ਨੂੰ ਕਾਬੂ ਕੀਤਾ ਅਤੇ ਬਾਕੀ ਰਹਿੰਦੇ ਅਰੋਪੀਆਂ ਨੂੰ ਜਲਦੀ ਕਾਬੂ ਕਰਨ ਦੀ ਗੱਲ ਕਹੀ ਪਰ ਰਾਣੋ ਨੇ ਕਿਹਾ ਕਿ ਪੁਲਿਸ ਵੱਲੋਂ ਨਾਮਜ਼ਦ ਕੀਤੇ ਲੋਕ ਸ਼ਰੇਆਮ ਘੁੰਮ ਰਹੇ ਹਨ ਪੁਲਿਸ ਕਾਬੂ ਨਹੀਂ ਕਰਦੀ। ਰਾਣੋ ਵੱਲੋਂ ਸਰਕਾਰ ਤੋਂ ਇਨਸਾਫ਼ ਮੰਗਣ ਦੀ ਕੀਤੀ ਗਈ ਹੈ ਮੰਗ।
Police Incharge
ਜਦੋਂ ਥਾਣਾ ਸਦਰ ਮੁੱਖੀ ਪਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਕ ਸ਼ੰਕਰ ਪਿੰਡ ਦੇ ਸਰਪੰਚ ਦਾ ਭਰਾ ਹੈ ਉਸ ਨੇ ਇਨਕੁਆਰੀ ਲਵਾਈ ਹੋਈ ਹੈ ਅਤੇ ਜੋ ਵੀ ਇਸ ਮਾਮਲੇ ਵਿਚ ਆਰੋਪੀ ਸਾਬਤ ਹੋਣਗੇ ਉਨ੍ਹਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
Also Read : LPG Price Today



