Nabha Prison ਨਾਭਾ ਜੇਲ੍ਹ ‘ਚ ਕਾਲਾ ਪੀਲੀਆ ਫੈਲਣ ਕਰਕੇ 148 ਕੈਦੀ ਬਿਮਾਰ

Nabha Jail News : ਨਾਭਾ ਜੇਲ੍ਹ ‘ਚ ਕਾਲਾ ਪੀਲੀਆ ਫੈਲਣ ਕਰਕੇ 148 ਕੈਦੀ ਬਿਮਾਰ ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ। ਖ਼ਬਰ ਨਾਭਾ…

Nabha Jail News : ਨਾਭਾ ਜੇਲ੍ਹ ‘ਚ ਕਾਲਾ ਪੀਲੀਆ ਫੈਲਣ ਕਰਕੇ 148 ਕੈਦੀ ਬਿਮਾਰ

ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਵਿਚ ਰਹਿੰਦੀਆਂ ਹਨ। ਖ਼ਬਰ ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਦੀ ਹੈ ਜਿੱਥੇ 148 ਕੈਦੀ ਹੈਪੇਟਾਈਟਸ-ਸੀ (ਕਾਲਾ ਪੀਲੀਆ) ਦੀ ਲਪੇਟ ਵਿਚ ਆ ਗਏ ਹਨ। ਨਾਭਾ ਸਥਿਤ ਜੇਲ੍ਹ ਵਿਖੇ 800 ਕੈਦੀਆਂ ਦੇ ਬਲੱਡ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 148 ਕੈਦੀ ਪਾਜਿਟਿਵ ਪਾਏ ਗਏ ਹਨ। ਨਾਭਾ (Nabha) ਜੇਲ੍ਹ ਵਿਚ ਤਕਰੀਬਨ 1100 ਕੈਦੀ ਹਨ, ਜਿਨ੍ਹਾਂ ਵਿਚੋਂ 300 ਕੈਦੀਆਂ ਦੇ ਟੈਸਟ ਹਜੇ ਬਾਕੀ ਹਨ।

Nabha News Today

ਨਾਭਾ ਦੇ ਸਰਕਾਰੀ ਹਸਪਤਾਲ ਦੇ ਐਸ. ਐਮ. ਓ ਪ੍ਰਦੀਪ ਅਰੋੜਾ ਨੇ ਦੱਸਿਆ ਕਿ ਇਸ ਰੈਪਿਡ ਟੈਸਟ ਤੋਂ ਬਾਅਦ ਵਾਇਰਲ ਲੋਡ ਟੈਸਟ ਹੋਵੇਗਾ ਜਿਸ ਦੇ ਆਧਾਰ ਤੇ ਹੀ ਇਸ ਬਿਮਾਰੀ ਦੇ ਇਲਾਜ ਬਾਰੇ ਦੱਸਿਆ ਜਾ ਸਕਦਾ ਹੈ। ਇਸ ਬਿਮਾਰੀ ਦਾ ਇੰਨਾ ਜਿਆਦਾ ਫੈਲਣ ਦਾ ਕਾਰਨ, ਕੈਦੀਆਂ ਦੁਆਰਾ ਨਸ਼ੇ ਕਰਦੇ ਹੋਏ ਇਕ ਹੀ ਸਰਿੰਜ ਦੀ ਵਰਤੋਂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਤਾਂਕਿ ਇਸ ਬਿਮਾਰੀ ਦੀ ਰੋਕਧਾਮ ਕੀਤੀ ਜਾ ਸਕੇ।

Also Read : LPG Price Today

ਇੰਨੀ ਵੱਡੀ ਗਿਣਤੀ ਵਿਚ ਹੈਪੇਟਾਈਟਸ-ਸੀ ਦਾ ਫੈਲਣਾ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੋਨਾਂ ਤੇ ਹੀ ਸਵਾਲ ਖੜ੍ਹੇ ਕਰਦਾ ਹੈ। ਕਿਉਂਕੀ ਇਹ ਬਿਮਾਰੀ ਇਕ ਹੀ ਸਰਿੰਜ ਨੂੰ ਬਾਰ-ਬਾਰ ਤੇ ਕਈ ਲੋਕਾਂ ਦੇ ਇਸਤੇਮਾਲ ਕਰਨ ਕਰਕੇ ਹੁੰਦੀ ਹੈ। 

Also Read : Nabha News

Leave a Reply

Your email address will not be published. Required fields are marked *