ਪੰਜਾਬ ਸਰਕਾਰ ਦੇ Official Page ਤੇ ਕੀਤੀ ਗਈ 1984 ਨਸਲਕੁਸ਼ੀ ਬਾਰੇ ਨਿਜੀ ਟਿੱਪਣੀ !

Online Desk/LivingIndiaNews: ਪੰਜਾਬ ਸਰਕਾਰ ਦੇ Facebook Page ਉਪਰ ਅੱਜ ਇਕ ਵਿਵਾਦਿਤ ਪੋਸਟ ਦੇਖਣ ਨੂੰ ਮਿਲੀ| ਇਹ ਦੱਸ ਦੱਸੀਏ ਇਹ ਪੰਜਾਬ ਸਰਕਾਰ ਦਾ Official Page ਹੈ-…

Online Desk/LivingIndiaNews: ਪੰਜਾਬ ਸਰਕਾਰ ਦੇ Facebook Page ਉਪਰ ਅੱਜ ਇਕ ਵਿਵਾਦਿਤ ਪੋਸਟ ਦੇਖਣ ਨੂੰ ਮਿਲੀ| ਇਹ ਦੱਸ ਦੱਸੀਏ ਇਹ ਪੰਜਾਬ ਸਰਕਾਰ ਦਾ Official Page ਹੈ- ਜਿਸ ਉਪਰ ਪੰਜਾਬ ਸਰਕਾਰ ਦੇ ਕੰਮਕਾਰ ਸੰਬੰਧੀ ਜਾਣਕਾਰੀ ਸਾਂਝਾ ਕੀਤੀ ਜਾਂਦੀ ਹੈ| ਅੱਜ ਇਸ ਪੇਜ ਤੇ ਇਕ ਪੋਸਟ ਦਿੱਲੀ ਉਪਰ ਤੰਜ ਕੱਸਦੇ ਪਾਈ ਗਈ|

punjab govt facebook

ਕਲ ਹੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਲਈ ਸਿੱਧਾ-ਸਿੱਧਾ ਪੰਜਾਬ ਨੂੰ ਜਿੰਮੇਵਾਰ ਦੱਸਿਆ ਸੀ| ਧੂੰਏ ਵਾਲੀ ਗੱਲ ਨੂੰ 1984 ਦੇ ਸਿੱਖ ਨਸਲਕੁਸ਼ੀ ਨਾਲ ਜੋੜ ਦਿੱਤਾ ਗਿਆ | ਪੰਜਾਬ ਵਿਚ ਕੈਪਟਨ ਦੀ ਸਰਕਾਰ ਹੋਵੇ ਅਤੇ 1984 ਸਿੱਖ ਨਸਲਕੁਸ਼ੀ ਜੋ ਕੀ ਕਾਂਗਰਸ ਦੇ ਰਾਜ ਵਿਚ ਹੋਇਆ- ਬਾਰੇ ਇਸ ਤਰਾਂ ਦੀ ਟਿੱਪਣੀ ਬਹੁਤ ਅਟਪਟੀ ਹੈ| ਇਕ ਰਾਜ ਦੀ ਸਰਕਾਰ ਦੇ ਅਧਿਕਾਰਕ ਅਕਾਊਂਟ ਉਪਰ ਇਸ ਤਰਾਂ ਦੀ ਟਿੱਪਣੀ ਬਿਲਕੁਲ ਵੀ ਸੋਭਾ ਨਹੀਂ ਦਿੰਦੀ| ਹਾਲਾਂਕਿ ਬਾਅਦ ਵਿਚ ਇਸ ਪੋਸਟ ਨੂੰ ਹਟਾ ਲਿਆ ਗਿਆ| ਪਰ ਕੀ ਅਧਿਕਾਰਕ ਅਕਾਊਂਟ ਉਪਰ ਨਿਜੀ ਨਿਪਣੀ ਕਰਨਾ ਜਾਇਜ਼ ਹੈ ਜਾਂ ਇਹ ਕਿਸੇ ਦੀ ਅਣਗਹਿਲੀ ਦਾ ਨਤੀਜਾ ਹੈ ?

Leave a Reply

Your email address will not be published. Required fields are marked *