ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ‘ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਐਲਾਨ

ਚੰਡੀਗੜ੍ਹ: ਪੰਜਾਬ ਭਵਨ ਵਿਚ ਅੱਜ ਗੁਲਾਬੀ ਸੁੰਡੀ ਦੇ ਹਮਲੇ ਨਾਲ ਬਰਬਾਦ ਹੋਈ ਕਪਾਹ ਦੀ ਫਸਲ ਨੂੰ ਲੈ ਕੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ…

ਚੰਡੀਗੜ੍ਹ: ਪੰਜਾਬ ਭਵਨ ਵਿਚ ਅੱਜ ਗੁਲਾਬੀ ਸੁੰਡੀ ਦੇ ਹਮਲੇ ਨਾਲ ਬਰਬਾਦ ਹੋਈ ਕਪਾਹ ਦੀ ਫਸਲ ਨੂੰ ਲੈ ਕੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਰਣਦੀਪ ਨਾਭਾ ਤੇ ਰੈਵੇਨਿਊ ਮੰਤਰੀ ਅਰੁਣਾ ਚੌਧਰੀ ਨੇ ਪੰਜਾਬ ਭਵਨ ਵਿਚ 11 ਵਜੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਤੇ ਇਸ ਵਿਚ ਕਿਸਾਨਾਂ ਦੇ ਲਈ ਵੱਡੇ ਮੁਆਵਜ਼ੇ ਦਾ ਐਲਾਨ ਕੀਤਾ। ਉਨ੍ਹਾਂ ਨੇ ਗੁਲਾਬੀ ਸੁੰਡੀ ਦੇ ਮੁਆਵਜ਼ੇ ਉੱਤੇ ਕਿਸਾਨਾਂ ਨੂੰ 16 ਕਰੋੜ ਦੀ ਰਾਹਤ ਦਿੱਤੀ ਹੈ।

Also Read: ਪੰਜਾਬ ਪੁਲਿਸ ਤੋਂ ਬਾਅਦ ਹੁਣ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀ

ਦੱਸ ਦਈਏ ਕਿ ਸੁੰਡੀ ਨਾਲ 4 ਲੱਖ ਏਕੜ ਦੇ ਕਰੀਬ ਫਸਲ ਨੂੰ ਨੁਕਸਾਨ ਹੋਇਆ ਹੈ। ਇਸ ਲਈ ਮੁਆਵਜ਼ੇ ਦੇ 3 ਪੱਧਰ ਰੱਖੇ ਗਏ ਹਨ। ਪਹਿਲਾ 76 ਤੋਂ 100 ਫੀਸਦੀ ਫਸਲ ਖਰਾਬ ਹੋਣ ਉੱਤੇ 12 ਹਜ਼ਾਰ ਰੁਪਏ ਏਕੜ, ਦੂਜਾ 33 ਤੋਂ 75 ਫੀਸਦੀ ਫਸਲ ਖਰਾਬ ਹੋਣ ਉੱਤੇ 5400 ਰੁਪਏ ਏਕੜ ਤੇ ਤੀਜਾ 26 ਤੋਂ 33 ਫੀਸਦ ਖਰਾਬ ਹੋਣ ਉੱਤੇ 2000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਰਣਦੀਪ ਨਾਭਾ ਤੇ ਅਰੁਣਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਟਨ ਦਬਾ ਕੇ ਕੱਲ ਕਿਸਾਨਾਂ ਦੇ ਖਾਤਿਆਂ ਵਿਚ ਆਨਲਾਈਨ ਪੈਸੇ ਪਾਉਣਗੇ। ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *