ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮੰਗਲਵਾਰ ਟਰਾਂਸਪੋਰਟ ਵਿਭਾਗ ਵਿੱਚ ਬਦਲੀਆਂ ਕੀਤੀਆਂ ਗਈਆਂ ਹਨ। ਵਿਭਾਗ ਦੇ ਕੁਲ 5 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
Also Read: Ola, Uber ਨੂੰ ਸਰਕਾਰ ਦੀ ਚਿਤਾਵਨੀ, ਕਿਹਾ-ਗਾਹਕਾਂ ਦੀਆਂ ਸ਼ਿਕਾਇਤਾਂ ਕਰੋ ਦੂਰ, ਨਹੀਂ ਤਾਂ…’
ਟਰਾਂਸਪੋਰਟ ਵਿਭਾਗ ਵੱਲੋਂ ਤਬਦੀਲ ਕੀਤੇ ਗਏ ਅਧਿਕਾਰੀਆਂ ਵਿੱਚ ਨਵਰਾਜ ਬਾਤਿਸ਼ ਨੂੰ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਤੋਂ ਬਦਲ ਕੇ ਲੁਧਿਆਣਾ ਵਿਖੇ, ਰਾਜੀਵ ਦੱਤਾ ਨੂੰ ਲੁਧਿਆਣਾ ਤੋਂ ਬਦਲ ਕੇ ਚੰਡੀਗੜ੍ਹ, ਜਸਵਿੰਦਰ ਸਿੰਘ ਚਹਿਲ ਨੂੰ ਚੰਡੀਗੜ੍ਹ ਤੋਂ ਬਦਲ ਕੇ ਪੰਜਾਬ ਰੋਡਵੇਜ਼ ਨੰਗਲ, ਪਰਮਜੀਤ ਸਿੰਘ ਨੂੰ ਨੰਗਲ ਤੋਂ ਬਦਲ ਕੇ ਬਟਾਲਾ ਅਤੇ ਹਰਬਰਿੰਦਰ ਸਿੰਘ ਗਿੱਲ ਨੂੰ ਬਟਾਲਾ ਤੋਂ ਤਬਦੀਲ ਕਰਕੇ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ‘ਤੇ ਲਾਇਆ ਗਿਆ ਹੈ।




