ਪੰਜਾਬ ਸਰਕਾਰ ਦਾ ਵੱਡਾ ਐਲਾਨ, ਘਰ-ਘਰ ਰਾਸ਼ਨ ਪਹੁੰਚਾਏਗੀ ਮਾਨ ਸਰਕਾਰ (ਵੀਡੀਓ)

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ…

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਹੁਣ ਘਰ-ਘਰ ਤੱਕ ਪਹੁੰਚੇਗੀ ਤੇ ਘਰ-ਘਰ ਰਾਸ਼ਨ ਪਹੁੰਚਾਏਗੀ। 

Also Read: CM ਮਾਨ ਦੀ ਬੇਰੁਜ਼ਗਾਰ ਤੇ ਠੇਕਾ ਮੁਲਾਜ਼ਮ ਆਗੂਆਂ ਨਾਲ ਮੀਟਿੰਗ, ਹੋ ਸਕਦੈ ਵੱਡਾ ਐਲਾਨ

ਇਸ ਦੌਰਾਨ ਵੀਡੀਓ ਸੰਦੇਸ਼ ਜਾਰੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਆਜ਼ਾਦੀ ਮਿਲੇ ਨੂੰ 75 ਸਾਲ ਬੀਤ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਲਈ ਵੀ ਲੰਬੀਆਂ-ਲੰਬੀਆਂ ਲਾਈਨਾਂ ਵਿਚ ਖੜਨਾ ਪੈਂਦਾ ਹੈ। ਕਈ ਵਾਰ ਗਰੀਬਾਂ ਨੂੰ ਰਾਸ਼ਨ ਲੈਣ ਲਈ ਦਿਹਾੜੀ ਵੀ ਛੱਡਣੀ ਪੈ ਜਾਂਦੀ ਹੈ। ਕਿੰਨੇ ਦੁੱਖ ਦੀ ਗੱਲ ਹੈ। ਬਜ਼ੁਰਗ ਕਿੰਨੀ-ਕਿੰਨੀ ਦੂਰ ਰਾਸ਼ਨ ਲੈਣ ਜਾਂਦੀਆਂ ਹਨ। ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਡੀ ਆਪਣੀ ਚੁਣੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਇਆ ਜਾਵੇਗਾ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਸਹਿਣ ਦੀ ਲੋੜ ਨਹੀਂ ਹੈ। ਜੇਕਰ ਇਸ ਦੌਰਾਨ ਨਾਪ-ਤੋਲ ਵਿਚ ਕੋਈ ਕਮੀ ਹੈ ਤਾਂ ਵੀ ਤੁਸੀਂ ਸਾਨੂੰ ਦੱਸੋ। ਤੁਹਾਨੂੰ ਸਾਫ ਸੁਥਰਾ ਤੇ ਖਾਣ ਯੋਗ ਰਾਸ਼ਨ ਮਿਲੇਗਾ।

Also Read: Oscars ਸਟੇਜ ‘ਤੇ ਲੜਾਈ, ਪਤਨੀ ਦਾ ਮਜ਼ਾਕ ਉਡਾਉਣ ‘ਤੇ ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ

ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਲੋਕ ਚੁਣਦੇ ਹਨ। ਸਰਕਾਰ ਦਾ ਫਰਜ਼ ਹੈ ਕਿ ਉਹ ਲੋਕਾਂ ਦੀਆਂ ਦਿਕੱਤਾਂ ਨੂੰ ਖਤਮ ਕਰਨ ਨਾ ਕਿ ਵਧਾਉਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਐਲਾਨ ਕੀਤੇ ਜਾਣਗੇ।

ਦੇਖੋ ਵੀਡੀਓ

 

Leave a Reply

Your email address will not be published. Required fields are marked *