LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Oscars ਸਟੇਜ 'ਤੇ ਲੜਾਈ, ਪਤਨੀ ਦਾ ਮਜ਼ਾਕ ਉਡਾਉਣ 'ਤੇ ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ

28m oscar

ਨਿਊਯਾਰਕ- ਆਸਕਰ 2022 ਵਿਚ, ਮਸ਼ਹੂਰ ਅਭਿਨੇਤਾ ਵਿਲ ਸਮਿਥ ਨੇ ਹੋਸਟ ਕ੍ਰਿਸ ਰੌਕ ਨੂੰ ਥੱਪੜ ਮਾਰਿਆ। ਜਾਣਕਾਰੀ ਮੁਤਾਬਕ ਹੋਸਟ ਕ੍ਰਿਸ ਰੌਕ ਨੇ ਵਿਲ ਸਮਿਥ ਦੀ ਪਤਨੀ ਦੇ ਵਾਲਾਂ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ 'ਤੇ ਵਿਲ ਸਮਿਥ ਗੁੱਸੇ 'ਚ ਆ ਗਏ। ਉਹ ਖੜ੍ਹੇ ਹੋਏ ਅਤੇ ਸਟੇਜ 'ਤੇ ਜਾ ਕੇ ਕ੍ਰਿਸ ਰੌਕ ਨੂੰ ਥੱਪੜ ਮਾਰਿਆ।

Also Read: ਸੰਸਦ ਮੈਂਬਰ ਰਾਘਵ ਚੱਢਾ ਦਾ ਨਵਾਂ ਅਵਤਾਰ: ਲੈਕਮੇ ਫੈਸ਼ਨ ਸ਼ੋਅ 'ਚ ਰੈਂਪ 'ਤੇ ਕੀਤਾ ਡੈਬਿਊ

ਕ੍ਰਿਸ ਰੌਕ ਨੇ ਫਿਲਮ G.I. Jane ਨੂੰ ਲੈ ਕੇ ਵਿਲ ਸਮਿਥ ਦੀ ਪਤਨੀ ਜੇਡਾ ਪਿੰਕੇਟ ਸਮਿਥ ਦਾ ਮਜ਼ਾਕ ਉਡਾਇਆ ਗਿਆ। ਜੇਡਾ ਦੇ ਗੰਜੇਪਣ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜੀ.ਆਈ. ਜੇਨ 2 ਦੀ ਉਡੀਕ ਜੇਡਾ ਨਹੀਂ ਕਰ ਸਕਦੀ। ਕਿਉਂਕਿ ਫਿਲਮ ਦੀ ਮੁੱਖ ਅਦਾਕਾਰਾ ਦਾ ਲੁੱਕ ਗੰਜੀ ਔਰਤ ਦਾ ਸੀ। ਜਦੋਂ ਕਿ ਜੇਡਾ ਨੇ ਐਲੋਪੇਸ਼ੀਆ ਨਾਮਕ ਗੰਜੇਪਨ ਦੀ ਬਿਮਾਰੀ ਕਾਰਨ ਵਾਲਾਂ ਨੂੰ ਹਟਾਇਆ ਸੀ। ਵਿਲ ਨੂੰ ਆਪਣੀ ਪਤਨੀ ਦਾ ਇਸ ਤਰ੍ਹਾਂ ਮਜ਼ਾਕ ਉਡਾਉਣਾ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਚੱਲ ਰਹੇ ਸ਼ੋਅ 'ਚ ਕ੍ਰਿਸ ਨੂੰ ਥੱਪੜ ਮਾਰ ਕੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ।

ਜ਼ਾਹਿਰ ਹੈ ਕਿ ਇਸ ਨਾਲ ਸਾਰਿਆਂ ਦੇ ਹੋਸ਼ ਉੱਡ ਗਏ। ਥੱਪੜ ਲੱਗਣ ਤੋਂ ਬਾਅਦ ਕ੍ਰਿਸ ਰੌਕ ਕੁਝ ਦੇਰ ਲਈ ਖੜ੍ਹਾ ਰਿਹਾ। ਵਿਲ ਨੇ ਉਸਨੂੰ ਕਿਹਾ ਕਿ ਉਹ ਮੇਰੀ ਪਤਨੀ ਦਾ ਨਾਮ ਦੁਬਾਰਾ ਆਪਣੇ ਮੂੰਹ ਵਿੱਚੋਂ ਨਾ ਕੱਢੇ ਅਤੇ ਕ੍ਰਿਸ ਨੇ ਜਵਾਬ ਦਿੱਤਾ ਕਿ ਉਹ ਨਹੀਂ ਕਰੇਗਾ। ਆਸਕਰ 2022 ਸਮਾਰੋਹ 'ਚ ਸ਼ਾਮਲ ਲੋਕਾਂ ਦੇ ਨਾਲ-ਨਾਲ ਟੀਵੀ 'ਤੇ ਇਸ ਸਮਾਗਮ ਨੂੰ ਦੇਖਣ ਵਾਲੇ ਲੋਕ ਵੀ ਹੈਰਾਨ ਰਹਿ ਗਏ। ਕੁਝ ਹੀ ਮਿੰਟਾਂ ਵਿੱਚ ਵਿਲ ਸਮਿਥ ਅਤੇ ਕ੍ਰਿਸ ਰੌਕ ਟਵਿੱਟਰ 'ਤੇ ਟ੍ਰੈਂਡ ਕਰਨ ਲੱਗੇ। ਦੋਵਾਂ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹਨ।

ਵਿਲ ਸਮਿਥ ਨੂੰ ਇਸ ਸਾਲ ਆਪਣੀ ਫਿਲਮ ਕਿੰਗ ਰਿਚਰਡ ਲਈ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਫਿਲਮ ਲਈ ਉਸ ਨੂੰ ਸਰਵੋਤਮ ਅਦਾਕਾਰ ਦਾ ਆਸਕਰ ਐਵਾਰਡ ਮਿਲਿਆ ਹੈ। ਫਿਲਮ 'ਕਿੰਗ ਰਿਚਰਡ' ਰਿਚਰਡ ਵਿਲੀਅਮਜ਼, ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਅਤੇ ਵੀਨਸ ਵਿਲੀਅਮਜ਼ ਦੇ ਪਿਤਾ ਦੀ ਕਹਾਣੀ ਹੈ। ਇਸ ਵਿੱਚ ਰਿਚਰਡ ਦਾ ਆਪਣੇ ਬੱਚਿਆਂ ਨੂੰ ਸਰਵੋਤਮ ਖਿਡਾਰੀ ਬਣਾਉਣ ਦੇ ਜਨੂੰਨ ਦਿਖਾਇਆ ਗਿਆ ਹੈ। ਫਿਲਮ ਵਿੱਚ ਆਪਣੇ ਕੰਮ ਲਈ ਦੁਨੀਆ ਭਰ ਤੋਂ ਪ੍ਰਸ਼ੰਸਾ ਮਿਲੀ ਸੀ।

Also Read: ਰੈਸਟੋਰੈਂਟ ਨੇ ਵੇਚੀ ਸੋਨੇ ਦੀ ਧੂੜ ਨਾਲ ਸਜਾਈ ਸਭ ਤੋਂ ਮਹਿੰਗੀ ਫ੍ਰੈਂਚ ਫਰਾਈਜ਼, ਜਾਣੋ ਕੀਮਤ

ਆਪਣਾ ਅਵਾਰਡ ਲੈਂਦਿਆਂ ਵਿਲ ਸਮਿਥ ਨੇ ਕ੍ਰਿਸ ਰਾਕ ਨੂੰ ਥੱਪੜ ਮਾਰਨ ਲਈ ਸਾਰਿਆਂ ਤੋਂ ਮੁਆਫੀ ਵੀ ਮੰਗੀ। ਉਸ ਨੇ ਕਿਹਾ, 'ਮੈਂ ਅਕੈਡਮੀ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਂ ਆਪਣੇ ਸਾਥੀਆਂ ਤੋਂ ਵੀ ਮੁਆਫੀ ਮੰਗਣਾ ਚਾਹੁੰਦਾ ਹਾਂ। ਕਲਾ ਅਸਲ ਜੀਵਨ ਨੂੰ ਦਰਸਾਉਂਦੀ ਹੈ। ਮੈਂ ਰਿਚਰਡ ਵਿਲੀਅਮਜ਼ ਵਰਗੇ ਸਨਕੀ ਪਿਤਾ ਵਾਂਗ ਲੱਗਦਾ ਹਾਂ। ਪਰ ਪਿਆਰ ਤੁਹਾਡੇ ਤੋਂ ਪਾਗਲਾਂ ਵਾਲੇ ਕੰਮ ਕਰਵਾਉਂਦਾ ਹੈ।

In The Market