ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਇਸ ਦੌਰਾਨ ਕਈ ਅਹਿਮ ਮਾਮਲਿਆਂ ਤੇ ਚਰਚਾ ਕੀਤੀ ਗਈ। ਨਾਲ ਹੀ ਕਈ ਫੈਸਲਿਆਂ ਤੇ ਮੋਹਰ ਵੀ ਲੱਗੀ। ਉੱਥੇ ਹੀ ਪੰਜਾਬ ਸਰਕਾਰ ਨੇ 1 ਹਜ਼ਾਰ 90 ਪਟਵਾਰੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਇਹ ਸੁਨਹਿਰਾ ਮੌਕਾ ਮਿਲਣ ਜਾ ਰਿਹਾ ਹੈ।
For increased efficiency of the Revenue Department gave nod to recruit 1090 Patwaris against vacant posts. Also, approved posting of 1 Kanugo for 7 Patwar circles, instead of existing practice of 1 Kanugo after 10 patwar circles.
— Capt.Amarinder Singh (@capt_amarinder) December 4, 2019
ਉੱਥੇ ਹੀ ਪੰਜਾਬ ਸਰਕਾਰ ਮਾਲ ਵਿਭਾਗ ਦੀ ਕਾਰਜਪ੍ਰਣਾਲੀ ’ਚ ਹੋਰ ਵਾਧਾ ਲਿਆਉਣਾ ਚਾਹੁੰਦੀ ਹੈ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਇਹ ਫੈਸਲਾ ਸੂਬਾ ਪ੍ਰਸਾਸ਼ਨ ਲਈ ਮਾਲ ਵਿਭਾਗ ਇਕ ਅਹਿਮ ਹਿੱਸਾ ਹੋਣ ਦੇ ਕਾਰਨ ਹੀ ਲਿਆ ਗਿਆ ਹੈ। ਸੂਬੇ ਚ ਪਟਵਾਰੀ ਦਾ ਮੁੱਖ ਕੰਮ ਜ਼ਮੀਨੀ ਰਿਕਾਰਡ ਨੂੰ ਇਕੱਠਾ ਕਰਨ, ਸਾਂਭ ਸੰਭਾਲ ਅਤੇ ਅਪਡੇਟ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਮੀਟਿੰਗ ਚ 7 ਪਟਵਾਰ ਸਰਕਲਾਂ ਪਿੱਛੇ ਇਕ ਕਾਨੂੰਗੋ ਦੀ ਭਰਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
