ਗੱਡੀਆਂ ਦੇ ਡਿਜ਼ੀਟਲ ਡਾਕੂਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ

ਚੰਡੀਗੜ੍ਹ :  ਭਾਰਤ ਸਰਕਾਰ ਦੀ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ ਤੇ ਗੱਡੀਆਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨਣ…

ਚੰਡੀਗੜ੍ਹ :  ਭਾਰਤ ਸਰਕਾਰ ਦੀ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ ਤੇ ਗੱਡੀਆਂ ਦੇ ਰੱਖੇ ਦਸਤਾਵੇਜ਼ਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨਣ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਹੁਣ ਤੁਹਾਡੇ ਡਾਕੂਮੈਂਟ ਡਿਜੀਟਲ ਵੀ ਵੈਲਿਡ ਮੰਨੇ ਜਾਣਗੇ। ਡਿਜੀਟਲ ਡਾਕੂਮੈਂਟ ਉੱਤੇ ਤੁਹਾਡਾ ਚਾਲਾਨ ਨਹੀਂ ਹੋਵੇਗਾ।

Ministry of Road Transport and Highways ਵੱਲੋਂ ਜਾਰੀ ਹਦਾਇਤਾਂ

ਸਮੂਹ ਸਕੱਤਰ ਰਿਜ਼ਨਲ ਟਰਾਸਪੋਰਟ ਅਥਾਰਟੀਜ਼ ਅਤੇ ਉਪ ਮੰਡਲ ਮੈਜਿਸਟ੍ਰੇਸਟ-ਕਮ ਰਜਿਸਟਿੰਗ ਅਤੇ ਲਾਈਸੈਂਸਿੰਗ ਅਥਾਰਟੀ ਨੂੰ ਪਹਿਲਾਂ ਵੀ ਲਿਖਿਆ ਗਿਆ ਸੀ ਕਿ ਭਾਰਤ ਸਰਕਾਰ Ministry of Road Transport and Highways ਵੱਲੋਂ ਜਾਰੀ ਹਦਾਇਤਾਂ ਸਨਮੁੱਖ ਜਿਨ੍ਹਾਂ ਮਾਲਕਾਂ/ਚਾਲਕਾਂ ਵੱਲੋਂ ਗੱਡੀਆਂ ਦੇ ਦਸਤਾਂਵੇਜਾਂ ਨੂੰ ਭਾਰਤ ਸਰਕਾਰ ਮੋਬਾਇਲ ਐਪ ਐਮ ਪਰੀਵਾਹਮ (M Parivaham)ਅਤੇ ਡਿਜ਼ੀ ਲੋਕਰ ‘ਚ ਰੱਖਿਆ ਜਾਂਦਾ ਹੈ, ਉਨ੍ਹਾਂ ਦਸਤਾਵੇਜਾਂ ਨੂੰ ਮੋਟਰ ਗੱਡੀਆਂ ਦੀ ਟ੍ਰੈਫਿਕ ਚੈਕਿੰਗ ਵੈਲਿਡ ਮੰਨਿਆ ਜਾਵੇ।

ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ 

ਪੱਤਰ ਵਿੱਚ ਕਿਹਾ ਗਿਆ ਹੈ ਕਿ ਮੈਸ਼ ਸਮਾਰਟ ਚਿੱਪ ਕੰਪਨੀ ਦੇ ਚੰਡੀਗੜ੍ਹ ਸੈਂਟਰ ਉੱਤੇ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੇ ਰਜਿਸਟ੍ਰੇਸ਼ਨ ਪ੍ਰਮਾਜ ਪੱਤਰ ਸਮਾਰਟ ਕਾਰਡਾਂ ਦੀ ਪ੍ਰਿਟਿੰਗ ਦਾ ਕੰਮ ਪੈਡਿੰਗ ਚੱਲ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਜਾਗਰਿਕ ਕੀਤਾ ਜਾ ਰਿਹਾ ਹੈ ਕਿ ਮੋਬਾਈਲ ਐਪ ਐਮ ਪਰੀਵਾਹਮ ਅਤੇ ਡਿਜੀ ਲੋਕਰ ਉੱਤੇ ਗੱਡੀਆ ਦੇ ਰੱਖੇ ਦਸਤਾਵੇਜ਼ ਨੂੰ ਗੱਡੀਆ ਦੀ ਚੈਕਿੰਗ ਦੌਰਾਨ ਵੈਲਿੰਗ ਮੰਨਿਆ ਜਾਵੇ।

ਇਹ ਵੀ ਪੜ੍ਹੋ: ਜੇਲ੍ਹ ‘ਚ ਬੰਦ ਨਵਜੋਤ ਸਿੱਧੂ ਨੂੰ ਲੈ ਕੇ ਆਈ ਅਹਿਮ ਖ਼ਬਰ, 1 ਅਪ੍ਰੈਲ ਨੂੰ ਰਿਹਾਈ ਸੰਭਵ

Leave a Reply

Your email address will not be published. Required fields are marked *