Kota Factory 3: ਜਾਣੋ ਕਦੋਂ ਰਿਲੀਜ਼ ਹੋਵੇਗਾ ‘ਕੋਟਾ ਫੈਕਟਰੀ’ ਦਾ ਤੀਜਾ ਸੀਜ਼ਨ? Netflix ਨੇ ਜਾਰੀ ਕੀਤਾ ਵੀਡੀਓ

Kota Factory 3 on Netflix: ਦਰਸ਼ਕਾਂ ਵੱਲੋਂ ਲੰਬੇ ਸਮੇਂ ਤੋਂ ਵੈੱਬ ਸੀਰੀਜ਼ ਕੋਟਾ ਫੈਕਟਰੀ ਦੇ ਤੀਜੇ ਸੀਜ਼ਨ ਦੀ ਉਡੀਕ ਕੀਤੀ ਜਾ ਰਹੀ ਸੀ। ‘Netflix’ ਨੇ…

Kota Factory 3 on Netflix: ਦਰਸ਼ਕਾਂ ਵੱਲੋਂ ਲੰਬੇ ਸਮੇਂ ਤੋਂ ਵੈੱਬ ਸੀਰੀਜ਼ ਕੋਟਾ ਫੈਕਟਰੀ ਦੇ ਤੀਜੇ ਸੀਜ਼ਨ ਦੀ ਉਡੀਕ ਕੀਤੀ ਜਾ ਰਹੀ ਸੀ। ‘Netflix’ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਆਪਣੀ ਮਸ਼ਹੂਰ ਵੈੱਬ ਸੀਰੀਜ਼ ‘Kota Factory’ ਦੇ ਤੀਜੇ ਸੀਜ਼ਨ ਦਾ ਐਲਾਨ ਕੀਤਾ ਹੈ। ਜਦੋਂ ਤੋਂ ਇਹ ਵੀਡੀਓ ਸਾਹਮਣੇ ਆਇਆ ਹੈ, ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵੱਧ ਗਈ ਹੈ। ਨੈੱਟਫਲਿਕਸ ਦੀ ਪੋਸਟ ‘ਤੇ ਟਿੱਪਣੀ ਕਰਦੇ ਹੋਏ, ਹਰ ਕੋਈ ਸਿਰਫ ਇੱਕ ਸਵਾਲ ਪੁੱਛ ਰਿਹਾ ਹੈ, ‘ਇਸ ਬਲਾਕਬਸਟਰ ਸੀਰੀਜ਼ ਦਾ ਤੀਜਾ ਭਾਗ ਕਦੋਂ ਆ ਰਿਹਾ ਹੈ’। ਆਓ ਜਾਣਦੇ ਹਾਂ ਰਾਘਵ ਸੁੱਬੂ ਦੁਆਰਾ ਨਿਰਦੇਸ਼ਿਤ ਇਹ ਵੈੱਬ ਸੀਰੀਜ਼ ਕਦੋਂ ਦਸਤਕ ਦੇਣ ਜਾ ਰਹੀ ਹੈ?
ਜੁਲਾਈ ਮਹੀਨੇ ‘ਚ ਰਿਲੀਜ਼ ਹੋਵੇਗੀ ‘ਕੋਟਾ ਫੈਕਟਰੀ 3’?
ਵੀਡੀਓ ਨੂੰ ਜਾਰੀ ਕਰਦੇ ਹੋਏ, ਨੈੱਟਫਲਿਕਸ ਨੇ ਕੈਪਸ਼ਨ ਵਿੱਚ ਲਿਖਿਆ, ‘ਨਤੀਜੇ ਆ ਗਏ ਹਨ ! ਆਪਣੇ ਕੈਲੰਡਰਾਂ ‘ਤੇ ਨੋਟ ਕਰ ਲਵੋ ਕਿਉਂਕਿ ਕੋਟਾ ਫੈਕਟਰੀ ਦਾ ਤੀਜਾ ਸੀਜ਼ਨ ਜਲਦ ਆ ਰਿਹਾ ਹੈ! ਕੋਟਾ ਫੈਕਟਰੀ ਦਾ ਨਵਾਂ ਸੀਜ਼ਨ Netflix ‘ਤੇ ਵਾਪਸੀ ਕਰ ਰਿਹਾ ਹੈ! ਇਹ ਖਬਰ ਸੁਣ ਕੇ ਜਿੱਥੇ ਇੱਕ ਪਾਸੇ ਲੋਕ ਖੁਸ਼ ਹੋ ਗਏ ਹਨ। ਦੂਜੇ ਪਾਸੇ, ਕੁਝ ਲੋਕ ਨੈੱਟਫਲਿਕਸ ਦੀ ਪੋਸਟ ‘ਤੇ ਟਿੱਪਣੀ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ‘ਕੋਟਾ ਫੈਕਟਰੀ’ ਦਾ ਤੀਜਾ ਸੀਜ਼ਨ 17 ਜੁਲਾਈ ਨੂੰ ਆਉਣ ਵਾਲਾ ਹੈ। ਹਾਲਾਂਕਿ ਸੀਰੀਜ਼ ਦੀ ਅਧਿਕਾਰਤ ਰਿਲੀਜ਼ ਡੇਟ ਦਾ ਐਲਾਨ ਹੋਣਾ ਬਾਕੀ ਹੈ। ਹੁਣ ਤਾਂ ਇਹ ਆਉਣ ਵਾਲਾ ਸਮੇਂ ਹੀ ਦੱਸੇਗਾ ਕਿ ਕਦੋਂ ਅਤੇ ਕਿਸ ਦਿਨ ਰਿਲੀਜ਼ ਹੋਵੇਗੀ ਕੋਟਾ ਫੈਕਟਰੀ ਪਰ ਇਹ ਤਾਂ ਪੱਕਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਦਰਸ਼ਕ ਇਸ ਵੈੱਬ ਸੀਰੀਜ਼ ਦਾ ਅਨੰਦ ਲੈ ਪਾਉਣਗੇ।
ਦੱਸ ਦਈਏ ਇਸ ਵੈੱਬ ਸੀਰੀਜ਼ ਪਹਿਲੇ ਦੋ ਸੀਜ਼ਨ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ, ਜਿਸ ਕਰਕੇ ਕਾਫੀ ਸਮੇਂ ਤੋਂ ਕੋਟਾ ਫੈਕਟਰੀ ਦੇ ਤੀਜੇ ਸੀਜ਼ਨ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸਨ। 
    

Leave a Reply

Your email address will not be published. Required fields are marked *