ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਪੰਜਾਬ ਸਰਕਾਰ ਨੇ ਅਚਾਨਕ ਹੀ ਵੱਡਾ ਝਟਕਾ ਦਿੱਤਾ ਹੈ। ਦਸ ਦਈਏ ਕਿ ਪੰਜਾਬ ਸਰਕਾਰ ਨੇ ਚੁੱਪ ਚੁੱਪੀਤੇ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਰਾਤੋਂ ਰਾਤ ਵਧਾਏ ਗਿਆ ਇਹ ਕਿਰਾਇਆ 20 ਅਗਸਤ ਤੋਂ ਹੀ ਲਾਗੂ ਹੋਵੇਗਾ।
ਇਸ ਨੋਟੀਫਿਕੇਸ਼ਨ ਅਨੁਸਾਰ ਸਰਕਾਰ ਨੇ ਬੱਸਾਂ ਚ 2 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਚ ਵਾਧਾ ਕੀਤਾ ਹੈ। ਜਿਸ ਕਾਰਨ ਲੋਕਾਂ ਦੀਆਂ ਜੇਬਾਂ ਤੇ ਕਾਫੀ ਅਸਰ ਪਵੇਗਾ। ਉੱਥੇ ਹੀ ਇਸ ਵਧਾਏ ਗਏ ਕਿਰਾਏ ਤੇ ਸਰਕਾਰ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਡੀਜ਼ਲ ਦੀਆਂ ਕੀਮਤਾਂ ਚ ਵਾਧੇ ਤੋਂ ਬਾਅਦ ਇਹ ਬਕਾਇਆ ਰਹਿ ਗਿਆ ਸੀ ਜਿਸ ਨੂੰ ਹੁਣ ਵਧਾਇਆ ਗਿਆ ਹੈ। ਨਾਲ ਹੀ ਉਹਨਾਂ ਨੇ ਇਕ ਵਧਾਏ ਗਏ ਕਿਰਾਏ ਨੂੰ ਬਹੁਤ ਹੀ ਥੋੜਾ ਆਖਿਆ।

