ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਿਵਲ ਸੇਵਾਵਾਂ ਚ ਵੱਡਾ ਫੇਰ ਬਦਲ ਕੀਤਾ ਹੈ। ਦਸ ਦਈਏ ਕਿ ਪੰਜਾਬ ‘ਚ ਇਹਨਾਂ ਪ੍ਰੀਖਿਆ ਚ ਬੈਠਣ ਦੀ ਮਿਆਦ ਨੂੰ ਪੰਜਾਬ ਸਰਕਾਰ ਵੱਲੋਂ ਵਧਾ ਦਿੱਤਾ ਗਿਆ ਹੈ। ਸੀਐੱਮ ਕੈਪਟਨ ਨੇ ਇਸ ਸੰਬੰਧੀ ਟਵੀਟ ਵੀ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਪ੍ਰੀਖਿਆ ਲਈ ਜਨਰਲ ਕੈਟੇਗਰੀ ਦੇ ਲਈ 4 ਮੌਕਿਆਂ ਦੀ ਥਾਂ ਤੇ 6 ਮੌਕੇ ਕਰ ਦਿੱਤੇ ਹਨ
We have decided to follow the UPSC pattern to increase the number of chances for Punjab Civil Services (PCS) aspirant from four to six for General category and to nine for Backward classes, while the SC category students will get unlimited chances pic.twitter.com/FpRVFrIxLb
— Capt.Amarinder Singh (@capt_amarinder) August 5, 2019
ਜਦਕਿ ਪੱਛੜੀਆਂ ਸ਼੍ਰੇਣੀਆਂ ਲਈ 9 ਮੌਕੇ ਜਦਕਿ ਅਨੁਸੂਚਿਤ ਜਾਤੀ ਦੇ ਲਈ ਮੌਕੇ ਅਣਗਿਣਤ ਕਰ ਦਿੱਤੇ ਹਨ। ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੀਸੀਐੱਮ ਪ੍ਰੀਖਿਆ ਚ ਹਿੱਸਾ ਲੈਣ ਵਾਲੇ ਚਾਹਵਾਨਾਂ ਨੂੰ ਵਧੇਰੀ ਵਾਰ ਪ੍ਰੀਖਿਆ ਦੇਣ ਦਾ ਮੌਕੇ ਮਿਲੇਗਾ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਨੇ ਐੱਸ ਸੀ ਸ੍ਰੇਣੀ ਲਈ ਉਮਰ ਦੀ ਹੱਦ 42 ਸਾਲ ਤੇ ਜਨਰਲ ਸ੍ਰੇਣੀ, ਪਿਛੜੀਆ ਸ਼੍ਰੇਣੀਆਂ ਦੇ ਲਈ ਉਮਰ ਦੀ ਹੱਦ 37 ਸਾਲ ਕਰ ਦਿੱਤੀ ਗਈ ਹੈ।
