ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਵਿੱਚ ਲਗਾਤਾਰ ਮੌਸਮ ਆਪਣਾ ਮਿਜ਼ਾਜ ਬਦਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸ ਦਈਏ ਕਿ ਮੌਸਮ ਦੇ ਖਰਾਬ ਹੋਣ ਕਾਰਨ ਮੰਡੀਆਂ ਚ ਰੁੱਲ ਰਹੀ ਕਣਕ ਚ ਨਮੀ ਵਧ ਰਹੀ ਹੈ ਉੱਥੇ ਹੀ ਦੂਜੇ ਪਾਸੇ ਖੇਤਾਂ ਚ ਕਿਸਾਨਾਂ ਦੀ ਫਸਲ ਚ ਭਿਆਨਕ ਅੱਗ ਰਹੀ ਹੈ। ਜਿਸ ਕਾਰਨ ਸਰਕਾਰ ਦੇ ਨਾਲ ਨਾਲ ਕੁਦਰਤ ਵੀ ਕਿਸਾਨਾਂ ਤੇ ਕਹਿਰ ਢਾਹ ਰਹੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਮੰਡੀਆਂ ਚ ਪਈ ਕਿਸਾਨਾਂ ਦੀ ਮਿਹਨਤ ਦੇ ਨਾਲ ਪਾਲੀ ਗਈ ਫਸਲ ਨੂੰ ਹੁਣ ਤਕ ਸਰਕਾਰ ਨੇ ਸਿਰਫ 18.40 ਰੁਪਏ ਦੇ ਘੱਟੋਂ ਘੱਟ ਸਮਰਥਨ ਮੁੱਲ ਤੇ 55.17 ਲੱਖ ਟਨ ਕਣਕ ਦੀ ਖਰੀਦ ਕੀਤੀ ਹੈ।
ਉੱਥੇ ਹੀ ਜੇਕਰ ਮੱਧ ਪ੍ਰਦੇਸ਼ ਤੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਇਸ ਨਾਲੋਂ ਜਿਆਦਾ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਦਾ ਜੇਕਰ ਸਮਰਥਨ ਮੁੱਲ ਦੇਖਿਆ ਜਾਵੇ ਤਾਂ ਪਹਿਲਾ ਇਹ ਸਮਰਥਨ ਮੁੱਲ 1,735 ਰੁਪਏ ਸੀ ਜੋ ਕਿ ਹੁਣ 1,840 ਰੁਪਏ ਪ੍ਰਤੀ ਕੁਵਿੰਟਲ ਹੈ।

