ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਲਗਾਤਾਰ ਨਸ਼ਾ ਆਪਣੇ ਪੈਰ ਪਸਾਰ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਨੌਜਵਾਨ ਨਸ਼ੇ ਦੀ ਲਪੇਟ ਦੇ ਕਾਰਨ ਆਪਣੀ ਜਿੰਦਗੀ ਤਬਾਹ ਕਰ ਰਹੇ ਹਨ। ਪੰਜਾਬ ਚ ਨਸ਼ੇ ਦੀ ਆਦੀ ਮੁੰਡਿਆ ਦੇ ਨਾਲ ਨਾਲ ਹੁਣ ਕੁੜੀਆਂ ਵੀ ਹੋ ਰਹੀਆਂ ਹਨ।
ਇਸ ਤਰ੍ਹਾਂ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿੱਥੇ ਨਸ਼ੇ ਦੇ ਕਾਰਨ ਇਕ ਲੜਕੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਲੜਕੀ ਸਰਕਾਰੀ ਹਸਪਤਾਲ ਚ ਨਸ਼ੇ ਤੋਂ ਮੁਕਤੀ ਪਾਉਣ ਲਈ ਇਲਾਜ ਲਈ ਆਈ ਸੀ ਪਰ ਉਸਦੀ ਇਲਾਜ ਦੌਰਾਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਆਰਕੈਸਟਰਾਂ ਦਾ ਕੰਮ ਕਰਦੀ ਸੀ ਇਸ ਦੌਰਾਨ ਉਸਨੂੰ ਨਸ਼ੇ ਦੇ ਦਲਦਲ ਚ ਡਿੱਗ ਗਈ ਜਿਸ ਚੋਂ ਉਸਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਪਰ ਜਦੋ ਇਸਦੀ ਜਾਣਕਾਰੀ ਸਮਾਜਸੇਵੀਆਂ ਨੂੰ ਪਈ ਤਾਂ ਉਹਨਾਂ ਨੇ ਲੜਕੀ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ ਹਸਪਤਾਲ ਦਾਖਿਲ ਕਰਵਾ ਦਿੱਤਾ ਪਰ ਉਹ ਇਸ ਦਲਦਲ ਤੋਂ ਬਾਹਰ ਨਿਕਲਣ ਤੋਂ ਪਹਿਲਾ ਹੀ ਮੌਤ ਦੇ ਮੁੰਹ ਚ ਚੱਲੀ ਗਈ।
ਦੱਸਣਯੋਗ ਗੱਲ ਹੈ ਕਿ ਇਹ ਕੋਈ ਪਹਿਲਾ ਮਾਮਲਾ ਜਿੱਥੇ ਨਸ਼ੇ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੋਵੇ। ਇਸ ਤਰ੍ਹਾਂ ਦੇ ਕਈ ਨੌਜਵਾਨ ਹਨ ਜਿਹਨਾਂ ਦੀ ਮੌਤ ਨਸ਼ੇ ਦੇ ਕਾਰਨ ਹੋਈ ਹੈ। ਪੰਜਾਬ ਸਰਕਾਰ ਵੱਲੋਂ ਲੱਖਾਂ ਹੀ ਦਾਅਵ ਕੀਤੇ ਜਾਂਦੇ ਹਨ ਕਿ ਉਹਨਾਂ ਨੇ ਪੰਜਾਬ ਚ ਨਸ਼ੇ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਪਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਖੜਾ ਹੁੰਦਾ ਹੈ ਜੇਕਰ ਸਰਕਾਰ ਨੇ ਪੰਜਾਬ ਚੋਂ ਨਸ਼ੇ ਦੀ ਕਮਰ ਤੋੜ ਦਿੱਤੀ ਹੈ ਤਾਂ ਇਹਨਾਂ ਕੋਲ ਨਸ਼ਾ ਆਉਂਦਾ ਕਿਥੋਂ ਹੈ।


