ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਦੇ ਕਈ ਇਲਾਕੀਆਂ ਚ ਮੀਂਹ ਪਿਆ। ਇਹਨਾਂ ਹੀ ਨਹੀਂ ਅਜੇ ਵੀ ਮੀਂਹ ਦੇ ਪੈਣ ਦੇ ਆਸਾਰ ਦਿਖ ਰਹੇ ਹਨ। ਦਸ ਦਈਏ ਕਿ ਪੰਜਾਬ ਦੇ ਕਈ ਹਿਸਿਆਂ ‘ਚ ਮੀਂਹ ਪਿਆ।
ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ। ਉੱਥੇ ਹੀ ਦੂਜੇ ਪਾਸੇ ਇਸ ਜੋਰਦਾਰ ਮੀਂਹ ਦੇ ਕਾਰਨ ਕਿਸਾਨਾਂ ਨੂੰ ਵੀ ਰਾਹਤ ਮਿਲੀ ਹੈ। ਕਿਸਾਨ ਇਸ ਵੇਲੇ ਝੋਨਾ ਲਾ ਰਹੇ ਹਨ
ਜਿਸ ਕਾਰਨ ਉਹਨਾਂ ਨੂੰ ਮੀਂਹ ਦੇ ਕਾਰਨ ਕਾਫੀ ਸੁਕੂਨ ਮਿਲਿਆ ਹੈ। ਸੂਬੇ ‘ਚ ਪਏ ਮੀਂਹ ਦੇ ਨਾਲ ਨਾਲ ਜੋਰਦਾਰ ਹਵਾਵਾਂ ਵੀ ਚੱਲੀਆ। ਜਿਸ ਕਾਰਨ ਤਾਪਮਾਨ ‘ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ ਹੋਰ ਵੀ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।

