ਬੀਤੇ ਸਾਲ ਇਹਨਾਂ ਗੈਂਗਸਟਰਾਂ ਦੀ ਪੰਜਾਬ ਵਿੱਚ ਰਹੀ ਦਹਿਸ਼ਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਗੈਂਗਸਟਰਾਂ ਦੀ ਦਹਿਸ਼ਤ ਨੂੰ ਖਤਮ ਕਰਨ ਵਿੱਚ ਕਾਫੀ ਸਫਲਤਾ ਹਾਸਿਲ ਹੋਈ ਹੈ। ਪੰਜਾਬ ਪੁਲਿਸ ਦੇ ਨੱਕ ਵਿੱਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਸਰਕਾਰ ਨੇ ਪੰਜਾਬ ਵਿੱਚੋਂ ਗੈਂਗਸਟਰਾਂ ਦੀ ਦਹਿਸ਼ਤ ਨੂੰ ਖਤਮ ਕਰਨ ਵਿੱਚ ਕਾਫੀ ਸਫਲਤਾ ਹਾਸਿਲ ਹੋਈ ਹੈ। ਪੰਜਾਬ ਪੁਲਿਸ ਦੇ ਨੱਕ ਵਿੱਚ ਦਮ ਕਰਨ ਵਾਲੇ ਗੈਂਗਸਟਰਾਂ ਦੇ ਖਿਲਾਫ ਪੁਲਿਸ ਦੀ ਕਾਰਵਾਈ ਨੂੰ ਕਾਫੀ ਸਫਲਤਾ ਹਾਸਿਲ ਹੋਈ ਹੈ। ਇਹਨਾਂ ਗੈਂਗਸਟਰਾੰ ਵਿੱਚੋਂ ਜੇਕਰ ਗੱਲ ਕਰੀਏ ਵਿੱਕੀ ਗੌਂਡਰ ਦੀ ਤਾਂ ਪੰਜਾਬ ਵਿੱਚ ਵਿੱਕੀ ਗੌਂਡਰ ਨੇ ਆਪਣੀ ਦਹਿਸ਼ਤ ਫੈਲਾਈ ਹੋਈ ਸੀ। ਪੰਜਾਬ ਸਰਕਾਰ ਨੇ ਇਸਨੂੰ ਐਨਾਕਾਉਂਟਰ ਵਿੱਚ ਹਲਾਕ ਕਰਨ ਦੀ ਸਫਲਤਾ ਹਾਸਿਲ ਕੀਤੀ ਸੀ। ਜਿਵੇਂ ਕੀ ਤੁਹਾਨੂੰ ਪਤਾ ਹੀ ਸਾਲ 2018 ਦਾ ਅੱਜ ਆਖਰੀ ਦਿਨ ਹੈ। ਇਸ ਸਾਲ ਵਿੱਚ ਕਈ ਗੈਂਗਸਟਰਾਂ ਨੂੰ ਹਲਾਕ ਕੀਤਾ ਗਿਆ ਹੈ ਤੇ ਕਈ ਗੈਂਗਸਟਰਾਂ ਨੇ ਪੁਲਿਸ ਦੀ ਗੋਲੀ ਤੋਂ ਬੱਚਣ ਲਈ ਆਪਣਾ ਆਤਮਸਮਰਪਣ ਕੀਤਾ। ਆਉ ਤੁਹਾਨੂੰ ਇਹਨਾਂ ਗੈਂਗਸਟਰਾਂ ਬਾਰੇ ਦੱਸਦੇ ਹਾ ਜਿਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਜਿਹਨਾਂ ਦੀ ਦਹਿਸ਼ਤ ਨੂੰ ਖਤਮ ਕੀਤੀ ਗਈ।

ਵਿੱਕੀ ਗੌਂਡਰ

ਸਾਲ 2018 ਦੇ ਸੁਰੂਆਤੀ ਦਿਨਾਂ ਵਿੱਚ ਹੀ ਵਿੱਕੀ ਗੌਂਡਰ ਨੂੰ 26 ਜਨਵਰੀ ਵਾਲੇ ਦਿਨ ਹਲਾਕ ਕਰ ਦਿੱਤਾ ਸੀ। ਗੈਂਗਸਟਰ ਵਿੱਕੀ ਗੌਡਰ ਦੇ ਨਾਲ ਹੀ ਉਸਦੇ ਸਾਥੀ ਪ੍ਰੇਮਾ ਲਾਹੋਰਿਆ ਨੂੰ ਮਾਰ ਗਿਰਾਇਆ ਸੀ।

vicky gounder

ਦੱਸ ਦਈਏ ਕਿ ਵਿੱਕੀ ਗੌਂਡਰ ਦੀ ਤਲਾਸ਼ ਪੁਲਿਸ ਨੂੰ ਕਾਫੀ ਸਮੇਂ ਤੋ ਸੀ ਵਿੱਕੀ ਗੌਂਡਰ ਨੇ ਪੰਜਾਬ ਪੁਲਿਸ ਦੀ ਨੱਕ ਵਿੱਚ ਦਮ ਕੀਤਾ ਹੋਇਆ ਸੀ ਤੇ ਨਾਭਾ ਜੇਲ ਬ੍ਰੇਕ ਕਾਂਡ ਦਾ ਮਾਸਟਰ ਮਾਇਡ ਸੀ। ਗੈਂਗਸਟਰ ਵਿੱਕੀ ਗੌਂਡਰ ਨੂੰ ਰਾਜਸਥਾਨ ਵਿੱਚ ਐਨਕਾਉਂਟਰ ਦੌਰਾਨ ਮਾਰ ਗਿਰਾਇਆ ਸੀ।

ਪ੍ਰੇਮਾ ਲਾਹੋਰਿਆ

vicky gounder

ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਪ੍ਰੇਮਾ ਲਾਹੋਰਿਆ ਨੂੰ ਵਿੱਕੀ ਗੌਂਡਰ ਦੇ ਨਾਲ ਹੀ ਮਾਰ ਗਿਰਾਇਆ ਸੀ।

ਗੈਂਗਸਟਰ ਹੈਰੀ ਚੀਮਾ

ਗੈਂਗਸਟਰ ਹੈਰੀ ਚੀਮਾ ਦੀ ਪੁਲਿਸ ਨੂੰ ਕਾਫੀ ਸਮੇਂ ਤੋ ਤਲਾਸ਼ ਸੀ। ਹੈਰੀ ਚੀਮਾ ਤੇ ਇਕ ਲੜਕੀ ਦੇ ਨਾਲ ਬਲਾਤਕਾਰ ਕਰਨ ਦਾ ਵੀ ਆਰੋਪ ਸੀ।

Gangster

ਪੁਲਿਸ ਦੀ ਗੋਲੀ ਤੋਂ ਬੱਚਣ ਦੇ ਲਈ 4 ਮੰਜਿਲ ਤੋਂ ਛਾਲ ਮਾਰ ਦਿੱਤੀ ਸੀ ਜਿਸ ਕਾਰਨ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ।

ਜਿਕਰ-ਏ-ਖਾਸ ਹੈ ਕਿ ਵਿੱਕੀ ਗੌਂਡਰ ਹੋਵੇ ਜਾਂ ਫਿਰ ਹੈਰੀ ਚੀਮਾ ਕੋਈ ਵੀ ਪੁਲਿਸ ਦੇ ਸ਼ਿਕੰਜੇ ਕਾਫੀ ਸਮੇਂ ਤੱਕ ਬਚ ਨਹੀਂ ਸਕਿਆ ਹੈ। ਪੁਲਿਸ ਦੇ ਹੱਥੇ ਵੀ ਚੜੇ ਹਨ।

ਦਿਲਪ੍ਰੀਤ ਬਾਬਾ

ਗੈਂਗਸਟਰ ਦਿਲਪ੍ਰੀਤ ਬਾਬਾ ਆਪਣਾ ਭੇਸ ਬਦਲ ਕੇ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ। ਪੁਲਿਸ ਨੂੰ ਇਸਦੀ ਕਾਫੀ ਸਮੇਂ ਤੋ ਤਲਾਸ਼ ਸੀ ਜਿਸ ਕਾਰਨ ਪੁਲਿਸ ਇਸਦੀ ਤਲਾਸ਼ ਹਰ ਥਾਂ ਤੇ ਕਰ ਰਹੀ ਸੀ।

9 ਜੁਲਾਈ 2018 ਵਿੱਚ ਪੁਲਿਸ ਨਾਲ ਮੁਠਭੇੜ ਦੇ ਦੌਰਾਨ ਉਸਦੇ ਪੈਰ ਵਿੱਚ ਗੋਲੀ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਪੁਲਿਸ ਦੇ ਕਬਜੇ ਵਿੱਚ ਆ ਗਿਆ ਸੀ। ਫਿਲਹਾਲ ਉਹ ਪੁਲਿਸ ਦੇ ਕਬਜੇ ਵਿੱਚ ਹੀ ਹੈ।

saraj sandhu mintu 1

ਸਾਰਜ ਮਿਟੂੰ

6 ਮਾਰਚ 2018 ਨੂੰ ਪੁਲਿਸ  ਨੇ ਕਾਫੀ ਸਮੇਂ ਦੀ ਪਰੇਸ਼ਾਨੀ ਝਲਦੇ ਹੋਏ ਗ੍ਰਿਫਤਾਰ ਕੀਤਾ ਸੀ। ਦੱਸ ਦਈਏ ਕਿ ਸਾਰਜ ਮਿਟੂੰ ਨੇ ਵਿਪਨ ਸ਼ਰਮਾ ਦੀ ਹੱਤਿਆ ਕੀਤੀ ਸੀ।

gangster ravi deol

ਰਵੀ ਦਿਉਲ

ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਗੈਂਗਸਟਰ ਰਵੀ ਦਿਉਲ ਨੇ ਆਪਣਾ ਆਤਮ ਸਮਰਪਣ ਕਰ ਦਿੱਤਾ ਸੀ।

 neeta deol

ਕੁਲਪ੍ਰੀਤ ਸਿੰਘ ਨੀਟਾ ਦਿਉਲ

ਗੈਂਗਸਟਰ ਕੁਲਪ੍ਰੀਤ ਸਿੰਘ ਨੀਟਾ ਦਿਉਲ ਨਾਭਾ ਜੇਲ ਬ੍ਰੇਕ ਕਾਂਡ ਤੋਂ ਫਰਾਰ ਸੀ। 17 ਜਨਵਰੀ 2017 ਵਿੱਚ ਇਸਨੂੰ ਗ੍ਰਿਫਤਾਰ ਕੀਤਾ ਗਿਆ ਸੀ।

 

 

Leave a Reply

Your email address will not be published. Required fields are marked *