ਪੰਜਾਬ ਚੋਣ ਕਮਿਸ਼ਨ ਵਲੋਂ ਫਾਈਨਲ ਟਰਨਆਊਟ ਜਾਰੀ, ਪੰਜਾਬ ‘ਚ ਹੋਈ 72 ਫੀਸਦ ਵੋਟਿੰਗ

ਚੰਡੀਗੜ੍ਹ- ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਲਈ 71.95 ਫੀਸਦੀ ਵੋਟਿੰਗ ਹੋਈ। ਪਿਛਲੀ ਵਾਰ ਪੰਜਾਬ ਵਿੱਚ 77 ਫੀਸਦ ਮਤਦਾਨ ਦਰਜ ਕੀਤਾ ਗਿਆ ਸੀ। ਉਸ ਲਿਹਾਜ਼…

ਚੰਡੀਗੜ੍ਹ- ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਲਈ 71.95 ਫੀਸਦੀ ਵੋਟਿੰਗ ਹੋਈ। ਪਿਛਲੀ ਵਾਰ ਪੰਜਾਬ ਵਿੱਚ 77 ਫੀਸਦ ਮਤਦਾਨ ਦਰਜ ਕੀਤਾ ਗਿਆ ਸੀ। ਉਸ ਲਿਹਾਜ਼ ਨਾਲ ਇਸ ਵਾਰ ਵੋਟਿੰਗ ਵਿੱਚ 5 ਫੀਸਦ ਦੀ ਕਮੀ ਆਈ ਹੈ। ਇਹ ਪਿਛਲੇ 15 ਸਾਲਾਂ ਵਿੱਚ ਸਭ ਤੋਂ ਘੱਟ ਮਤਦਾਨ ਹੈ, ਜਿਸ ਕਾਰਨ ਚੋਣ ਹਾਰ ਜਾਂ ਜਿੱਤ ਬਾਰੇ ਵੀ ਸਥਿਤੀ ਸਪੱਸ਼ਟ ਨਹੀਂ ਹੋ ਰਹੀ ਹੈ। ਪੰਜਾਬ ਵਿੱਚ ਵੋਟਾਂ ਦੀ ਗਿਣਤੀ ਹੁਣ 10 ਮਾਰਚ ਨੂੰ ਹੋਵੇਗੀ।

Also Read: ਸਿੱਧੂ ਦੇ ਪੁਲਿਸ ‘ਤੇ ਵਿਵਾਦਿਤ ਬਿਆਨ ‘ਤੇ ਸੁਣਵਾਈ 12 ਅਪ੍ਰੈਲ ਤੱਕ ਟਲੀ, ਜਾਰੀ ਹੋ ਸਕਦੈ ਨੋਟਿਸ

ਮੁਕਤਸਰ ਜ਼ਿਲ੍ਹੇ ਦੀ ਗਿੱਦੜਬਾਹਾ ਸੀਟ ‘ਤੇ ਸਭ ਤੋਂ ਵੱਧ 84.93 ਫੀਸਦੀ ਵੋਟਿੰਗ ਹੋਈ ਹੈ ਅਤੇ ਸਭ ਤੋਂ ਘੱਟ ਅੰਮ੍ਰਿਤਸਰ ਪੱਛਮੀ ਸੀਟ ‘ਤੇ ਸੀ, ਜਿੱਥੇ 55.40 ਫੀਸਦੀ ਵੋਟਰਾਂ ਨੇ ਵੋਟ ਪਾਈ।

Also Read: ਪੰਜਾਬ ‘ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਕੱਲ ਤੋਂ ਮੀਂਹ ਦੇ ਆਸਾਰ

ਹਰ ਕੋਈ ਜਿੱਤ ਦਾ ਦਾਅਵਾ ਕਰ ਰਿਹੈ
ਖਾਸ ਗੱਲ ਇਹ ਹੈ ਕਿ ਭਾਵੇਂ ਪੰਜਾਬ ਵਿੱਚ ਵੋਟਾਂ ਦਾ ਕੋਈ ਵੱਡਾ ਰੁਝਾਨ ਨਜ਼ਰ ਨਹੀਂ ਆ ਰਿਹਾ ਹੈ ਪਰ ਹਰ ਕੋਈ ਜਿੱਤ ਦੇ ਦਾਅਵੇ ਕਰ ਰਿਹਾ ਹੈ। ਸੀਐੱਮ ਚਰਨਜੀਤ ਚੰਨੀ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਦੀ ਸਰਕਾਰ ਦੇ 111 ਦਿਨਾਂ ਦੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰੇ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਵਿੱਚ ਬਦਲਾਅ ਲਈ ਵੋਟਾਂ ਪਾਈਆਂ ਹਨ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਕਲੀਨ ਸਵੀਪ ਦਾ ਦਾਅਵਾ ਕਰਦੇ ਹੋਏ 80 ਤੋਂ ਵੱਧ ਸੀਟਾਂ ਜਿੱਤਣ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਅਤੇ ਭਾਜਪਾ ਗਠਜੋੜ ਦੀ ਸਥਿਤੀ ਮਜ਼ਬੂਤ ​​ਹੈ।

Leave a Reply

Your email address will not be published. Required fields are marked *