ਕਿਸਾਨ ਅੰਦੋਲਨ ‘ਤੇ ਦਿੱਤੇ ਬਿਆਨ ‘ਤੇ ਪੰਜਾਬ CM ਦੀ ਸਫਾਈ, ਕਿਹਾ-‘ਦਿੱਤਾ ਸਿਆਸੀ ਮੋੜ’

ਚੰਡੀਗੜ੍ਹ: ਕਿਸਾਨੀ ਅੰਦੋਲਨ ਉੱਤੇ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਵਲੋਂ ਦਿੱਤੇ ਬਿਆਨ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ…

ਚੰਡੀਗੜ੍ਹ: ਕਿਸਾਨੀ ਅੰਦੋਲਨ ਉੱਤੇ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਵਲੋਂ ਦਿੱਤੇ ਬਿਆਨ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸਿਆਸੀ ਮੋੜ ਦੇ ਦਿੱਤਾ ਗਿਆ ਹੈ।

ਪੜੋ ਹੋਰ ਖਬਰਾਂ: ਕੱਚੇ ਮੁਲਾਜ਼ਮਾਂ ਦਾ ਸਰਕਾਰ ਨੂੰ ਅਲਟੀਮੇਟਮ, 14 ਦਿਨਾਂ ਲਈ ਹੜਤਾਲ ਮੁਲਤਵੀ

 

ਪੰਜਾਬ ਮੁੱਖ ਮੰਤਰੀ ਨੇ ਇਕ ਤੋਂ ਬਾਅਦ ਇਕ ਕੀਤੇ ਆਪਣੇ ਟਵੀਟਾਂ ਵਿਚ ਕਿਹਾ ਕਿ ਮੰਦਭਾਗਾ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਪੰਜਾਬ ਵਿਚ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਲੋਕਾਂ ਦੇ ਦਰਦ ਅਤੇ ਦੁੱਖ ਨੂੰ ਸਮਝਣ ਦੀ ਬਜਾਏ ਮੇਰੀ ਟਿੱਪਣੀ ਨੂੰ ਸਿਆਸੀ ਮੋੜ ਦਿੱਤਾ ਹੈ।

ਪੜੋ ਹੋਰ ਖਬਰਾਂ: ਵੱਡਾ ਹਾਦਸਾ ਟਲਿਆ! ਟੇਕਆਫ ਦੌਰਾਨ ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ

 

ਆਪਣੇ ਦੂਜੇ ਟਵੀਟ ਵਿਚ ਉਨ੍ਹਾਂ ਕਿਹਾ ਕਿ ‘ਪੰਜਾਬ ਵਿਚ ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਭਾਜੁਪਾ ਦੇ ਖਿਲਾਫ ਹਨ ਤੇ ਸਾਡੇ ਵਿਰੁੱਧ ਨਹੀਂ ਹਨ। ਅਸੀਂ ਪੰਜਾਬ ਵਿਚ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਲਗਾਤਾਰ ਉਨ੍ਹਾਂ ਦੇ ਨਾਲ ਖੜ੍ਹੇ ਹਾਂ, ਇਸ ਲਈ ਅਫਸੋਸ ਦੀ ਗੱਲ ਹੈ ਕਿ ਅਸੀਂ ਹੁਣ ਹੰਗਾਮੇ ਨਾਲ ਜੂਝ ਰਹੇ ਹਾਂ।’

ਤੀਜੇ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ‘ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਕੋਈ ਸਵਾਲ ਨਹੀਂ, ਉਹ ਸਾਰੇ ਭਾਜਪਾ ਸਰਕਾਰ ਦੀ ਬੇਰੁਖੀ ਸ਼ਿਕਾਰ ਹਨ। ਜੇਕਰ ਪੰਜਾਬ ਵਿਚ ਅਜਿਹਾ ਰਿਹਾ ਤਾਂ ਅਸੀਂ ਨੌਕਰੀਆਂ, ਰੈਵੇਨਿਊ, ਨਿਵੇਸ਼ ਤੋਂ ਖੁੰਝ ਜਾਵਾਂਗੇ। ਪਹਿਲਾਂ ਹੀ ਅਨਾਜ ਭੰਡਾਰਨ ਅਤੇ ਖਰੀਦ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਪੜੋ ਹੋਰ ਖਬਰਾਂ: ਫੌਜੀਆਂ ਦੇ ਮਹਾਨ ਯੋਗਦਾਨ ਨੂੰ ਮਾਨਤਾ ਦੇਣ ਲਈ ਪੰਜਾਬ ਸਰਕਾਰ ਵਲੋਂ ਮਹੀਨਾਵਾਰ ਭੱਤੇ ‘ਚ 80 ਫੀਸਦੀ ਦਾ ਵਾਧਾ

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਨੇ ਬੀਤੇ ਦਿਨ ਕਿਸਾਨਾਂ ਨੂੰ ਅਪੀਲ ਕਰਦੇ ਕਿਹਾ ਕਿ ਕਿਸਾਨ ਦਿੱਲੀ ਜਾ ਕੇ ਆਪਣੀ ਲੜਾਈ ਲੜਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਕਰੀਬ 113 ਥਾਵਾਂ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ। ਪੰਜਾਬ ਵਿਚ ਕਿਸਾਨ ਅੰਦੋਲਨ ਦੇ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ। ਪੰਜਾਬ ਦੀ ਆਰਥਿਕਤਾ ਨੂੰ ਖ਼ਰਾਬ ਨਾ ਕੀਤਾ ਜਾਵੇ ਅਤੇ ਅਸੀਂ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਈਏ। ਉਨ੍ਹਾਂ ਕਿਹਾ ਕਿ ਮੇਰੀ ਕਿਸਾਨਾਂ ਤੋਂ ਅਪੀਲ ਹੈ ਕਿ ਕਿਸਾਨ ਦਿੱਲੀ, ਹਰਿਆਣਾ ਵਿਚ ਜਾ ਕੇ ਆਪਣੀ ਲੜਾਈ ਲੜਨ। 

Leave a Reply

Your email address will not be published. Required fields are marked *