ਨਵੀਂ ਦਿੱਲੀ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਹਵਾਈ ਯਾਤਰਾ ਲਗਾਤਾਰ ਖਤਰਨਾਕ ਹੁੰਦੀ ਜਾ ਰਹੀ ਹੈ। ਏਅਰ ਇੰਡੀਆ ਦੀ ਰਾਏਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਵਿਚ ਮੰਗਲਵਾਰ ਦੀ ਸਵੇਰੇ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲਿਆ। ਇਸ ਫਲਾਈਟ ਦੇ ਟੇਕਆਫ ਵੇਲੇ ਇਕ ਪੰਛੀ ਜਹਾਜ਼ ਨਾਲ ਟਕਰਾ ਗਿਆ। ਪਾਈਲਟ ਦੀ ਸਿਆਣਪ ਨਾਲ ਕੋਈ ਵੱਡਾ ਹਾਦਸਾ ਨਹੀਂ ਹੋਇਆ ਤੇ ਜਹਾਜ਼ ਨੂੰ ਰਨਵੇਅ ਉੱਤੇ ਸੁਰੱਖਿਅਤ ਢੰਗ ਨਾਲ ਉਤਾਰ ਲਿਆ ਗਿਆ।
ਪੜੋ ਹੋਰ ਖਬਰਾਂ: ਮਹਾਰਾਸ਼ਟਰ: ਅਮਰਾਵਤੀ 'ਚ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ
ਦਰਅਸਲ ਏਅਰਪੋਰਟ ਅਥਾਰਟੀ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਰਾਏਪੁਰ ਵਿਚ ਛੱਤੀਸਗੜ੍ਹ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ਦੇ ਰਨਵੇਅ ਉੱਤੇ ਉਡਾਣ ਭਰਦੇ ਵੇਲੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਦਿੱਲੀ ਜਾਣ ਵਾਲਾ ਇਕ ਜਹਾਜ਼ ਉਡਾਣ ਨਹੀਂ ਭਰ ਸਕਿਆ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ AIC 469 ਰਾਏਪੁਰ ਤੋਂ 179 ਯਾਤਰੀਆਂ ਦੇ ਨਾਲ ਦਿੱਲੀ ਲਈ ਰਵਾਨਾ ਹੋਣ ਜਾ ਰਹੀ ਸੀ। ਘਟਨਾ ਤੋਂ ਬਾਅਦ ਪਾਇਲਟ ਨੇ ਫਲਾਈਟ ਨੂੰ ਉਤਾਰ ਲਿਆ ਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਪੜੋ ਹੋਰ ਖਬਰਾਂ: ਡੇਢ ਸਾਲ ਬਾਅਦ ਵਧੀ ਇਨ੍ਹਾਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ, ਜਾਣੋ ਕਿੰਨਾ ਮਿਲੇਗਾ ਪੈਸਾ
ਇੰਡੀਨੀਅਰਾਂ ਦੀ ਟੀਮ ਕਰ ਰਹੀ ਜਾਂਚ
ਦੱਸ ਦਈਏ ਕਿ ਪੰਛੀ ਦੇ ਟਕਰਾਉਣ ਦੇ ਬਾਅਦ ਫਲਾਈਟ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰ ਲਿਆ ਗਿਆ। ਇਸ ਤੋਂ ਬਾਅਦ ਇੰਜੀਨੀਅਰਾਂ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਰਾਏਪੁਰ ਹਵਾਈ ਅੱਡੇ ਨੇੜੇ ਪੰਛੀਆਂ ਦੇ ਝੁੰਡ ਦੇ ਮੰਡਰਾਉਣ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ ਹਨ।
ਪੜੋ ਹੋਰ ਖਬਰਾਂ: CM ਤੇ ਰੋਡਵੇਜ਼ ਮੁਲਾਜ਼ਮਾਂ ਵਿਚਾਲੇ ਮੀਟਿੰਗ ਖਤਮ, ਤਨਖਾਹ 30 ਫੀਸਦੀ ਵਧਾਉਣ 'ਤੇ ਬਣੀ ਸਹਿਮਤੀ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of drinking juice : रोजाना पिएं चुकंदर, आंवला और गाजर का जूस; बढ़ेगी चेहरे की चमक, ऐसे करें सेवन
Delhi Crime News: लिव-इन पार्टनर ने की लड़की की हत्या; शव को सूटकेस में डालकर लगाई आग, रिश्ते में चचेरा भाई
Pakistan Blast News: एलपीजी टैंकर में विस्फोट 6 लोगो की मौत, 31 घायल