ਚੰਡੀਗੜ੍ਹ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚੰਡੀਗੜ੍ਹ ‘ਚ ਜਨਤਾ ਦਰਬਾਰ ਕਰਨਗੇ। ਉਹ ਪੰਜਾਬ ਭਵਨ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਸੁਣਨਗੇ। ਇਸ ਮੌਕੇ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ‘ਆਪ’ ਸਰਕਾਰ ਇਸ ਜਨਤਾ ਦਰਬਾਰ ਰਾਹੀਂ ਮੌਕੇ ‘ਤੇ ਹੀ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਦੇ ਮਕਸਦ ਨਾਲ ਇਹ ਪਹਿਲ ਕੀਤੀ ਜਾ ਰਹੀ ਹੈ।
Also Read: ਬਠਿੰਡਾ ਦੇ ਥਰਮਲ ਪਲਾਂਟ ‘ਚ ਜ਼ੋਰਦਾਰ ਧਮਾਕਾ, ESP ਟੁੱਟਣ ਕਾਰਨ 2 ਕਰਮਚਾਰੀ ਜ਼ਖਮੀ
ਸਰਕਾਰ ਦੇ 2 ਮਹੀਨੇ
ਮਾਨ ਸਰਕਾਰ ਬਣਨ ਤੋਂ 2 ਮਹੀਨੇ ਬਾਅਦ ਇਹ ਸੂਬਾ ਪੱਧਰੀ ਜਨਤਾ ਦਰਬਾਰ ਲਗਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਹ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਇਆ। ਇਹ ਪਹਿਲ ਵਿਸ਼ੇਸ਼ ਤੌਰ ‘ਤੇ ਦੋ ਮਹੀਨੇ ਪੂਰੇ ਹੋਣ ਦੇ ਮੌਕੇ ‘ਤੇ ਕੀਤੀ ਗਈ ਹੈ।
ਕੈਪਟਨ ‘ਤੇ ਲੋਕਾਂ ਤੋਂ ਦੂਰੀ ਬਣਾਉਣ ਦੇ ਦੋਸ਼
ਕਾਂਗਰਸ ਸਰਕਾਰ ‘ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ‘ਤੇ ਲੋਕਾਂ ਤੋਂ ਦੂਰੀ ਬਣਾਉਣ ਦੇ ਦੋਸ਼ ਲੱਗੇ ਸਨ। ਵਿਰੋਧੀਆਂ ਨੇ ਇਹ ਵੀ ਮੁੱਦਾ ਬਣਾਇਆ ਕਿ ਕੈਪਟਨ ਸਿਸਵਾਂ ਫਾਰਮ ਹਾਊਸ ਤੋਂ ਬਾਹਰ ਵੀ ਨਹੀਂ ਨਿਕਲਦੇ। ਉਹ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ, ਲੋਕਾਂ ਨੂੰ ਮਿਲਣਾ ਤਾਂ ਦੂਰ ਦੀ ਗੱਲ। ਹਾਲਾਂਕਿ ਕੈਪਟਨ ਦਲੀਲ ਦਿੰਦੇ ਰਹੇ ਕਿ ਉਨ੍ਹਾਂ ਨੇ ਮੰਤਰੀਆਂ ਨੂੰ ਸ਼ਕਤੀਆਂ ਦਿੱਤੀਆਂ ਹਨ। ਉਹ ਲੋਕਾਂ ਨੂੰ ਮਿਲਦੇ ਹਨ।



