ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੌਰਾਨ ਪੰਜਾਬ ‘ਚ ਚੋਣ ਮੈਦਾਨ ਚ ਉਤਰਨ ਵਾਲੇ ਉਮੀਦਵਾਰਾਂ ਦੇ ਲਈ ਡੋਪ ਟੈਸਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਚ ਇਸ ਤੋਂ ਪਹਿਲਾ ਅਸਲਾ ਲਾਈਸੈਂਸੀ, ਪੰਜਾਬ ਪੁਲਿਸ,, ਮੈਡੀਕਲ ਦੀ ਪ੍ਰੀਖਿਆ ਲਈ ਤੇ ਸਰਕਾਰੀ ਮਲਾਜ਼ਮਾ ਦੇ ਲਈ ਡੋਪ ਟੈਸਟ ਜਰੂਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਲੋਕਸਭਾ ਉਮੀਦਵਾਰਾਂ ਦੇ ਲਈ ਵੀ ਡੋਪ ਟੈਸਟ ਕਰਨ ਦੀ ਮੰਗ ਕੀਤੀ ਗਈ ਹੈ।
ਸੂਤਰਾਂ ਤੋਂ ਪਤਾ ਚਲਿਆ ਹੈ ਕਿ ਲੋਕਸਭਾ ਚੋਣਾਂ ਦੌਰਾਨ ਜੋ ਵੀ ਉਮੀਦਵਾਰ ਚੋਣ ਮੈਦਾਨ ਚ ਉਤਰੇਗਾ ਉਸ ਦਾ ਡੋਪ ਟੈਸਟ ਕੀਤਾ ਹੋਵੇਗਾ ਜਿਸਦੀ ਰਿਪੋਰਟ ਨਾਲ ਲੱਗੀ ਹੋਏਗੀ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਇਹ ਮੰਗ ਮੀਡੀਆ ਐਕਸ਼ਨ ਫਾਰ ਹਿਊਮਨ ਰਾਈਟ ਸੰਸਥਾ ਵੱਲੋਂ ਕੀਤੀ ਗਈ ਹੈ।
ਇਸ ਸੰਸਥਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਇਹ ਮੰਗ ਕੀਤੀ ਹੈ ਕਿ ਉਮੀਦਵਾਰਾਂ ਦਾ ਡੋਪ ਟੈਸਟ ਕੀਤਾ ਜਾਵੇ ਤਾਂ ਜੋ ਇਹ ਪਤਾ ਚਲ ਸਕੇ ਕੀ ਕਿਹੜਾ ਉਮੀਦਵਾਰ ਨਸ਼ਾ ਕਰਦਾ ਹੈ ਤੇ ਕਿਹੜਾ ਉਮੀਦਵਾਰ ਨਸ਼ਾ ਨਹੀਂ ਕਰਦਾ। ਫਿਲਹਾਲ ਹਾਲੇ ਤੱਕ ਚੋਣ ਕਮਿਸ਼ਨ ਵੱਲੋਂ ਇਸ ਤੇ ਕੋਈ ਪ੍ਰਤੀਕਿਆ ਨਜਰ ਨਹੀਂ ਆਈ ਹੈ। ਪਰ ਜੇਕਰ ਉਮੀਦਵਾਰਾ ਦਾ ਡੋਪ ਟੈਸਟ ਹੋਣ ਲੱਗਾ ਤਾਂ ਇਹ ਮਾਮਲਾ ਚੋਣ ਦੌਰਾਨ ਕਾਫੀ ਗਰਮਾ ਸਕਦਾ ਹੈ।


