ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਵਾ ਐਕਸਪ੍ਰੈੱਸ ਟਰੇਨ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋ ਟਰੇਨ ਪਟਰੀ ਤੋਂ ਹੇਠਾਂ ਉਤਰ ਗਈ।
ਦਸ ਦਈਏ ਕਿ ਪੂਰਵਾ ਐਕਸਪ੍ਰੈੱਸ ਟਰੇਨ ਰਾਤ ਦੇ ਕਰੀਬ ਇੱਕ ਵਜੇ ਕਾਨਪੁਰ ਤੋਂ ਕਰੀਬ 15 ਕਿਲੋਮੀਟਰ ਦੂਰ ਰੂਮਾ ਕਸਬੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ।
ਦਸ ਦਈਏ ਕਿ ਟਰੇਨ ਦੇ 12 ਡੱਬੇ ਪਟਰੀ ਤੋਂ ਉਤਰ ਗਈ ਜਿਸ ਕਾਰਨ ਇਸ ਹਾਦਸੇ ਦੇ ਕਾਰਨ 30 ਲੋਕ ਗੰਭੀਰ ਜਖਮੀ ਹੋ ਗਏ।
ਫਿਲਹਾਲ ਇਸ ਹਾਦਸੇ ਦੇ ਕਾਰਨ ਮੌਕੇ ਤੇ ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਕੇ ਰਾਹਤ ਬਚਾਅ ਦਾ ਕੰਮ ਕੀਤਾ ਗਿਆ।
ਉੱਥੇ ਹੀ ਇਸ ਹਾਦਸੇ ਤੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ ਤੇਜ ਆਵਾਜ਼ ਸੁਣਾਈ ਦਿੱਤੀ ਫਿਰ ਟਰੇਨ ਕੋਚ ਤੋਂ ਅੱਲਗ ਹੋ ਗਈ। ਫਿਲਹਾਲ ਹਾਲੇ ਤੱਕ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ।



