ਪੰਜਾਬ ਕੇਬਲ TV ਐਸੋਸੀਏਸ਼ਨ ਦੀ ਪ੍ਰੈਸ ਕਾਨਫਰੰਸ,Live

ਚੰਡੀਗੜ੍ਹ :  ਪੰਜਾਬ ਕੇਬਲ ਟੀਵੀ ਐਸੋਸੀਏਸ਼ਨ (Punjab Cable TV Association) ਵੱਲੋਂ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ…

ਚੰਡੀਗੜ੍ਹ :  ਪੰਜਾਬ ਕੇਬਲ ਟੀਵੀ ਐਸੋਸੀਏਸ਼ਨ (Punjab Cable TV Association) ਵੱਲੋਂ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਲੁਧਿਆਣਾ ਫੇਰੀ ਦੌਰਾਨ ਮੁੱਖ ਮੰਤਰੀ ਵਲੋਂ ਲੋਕਾਂ ਨੂੰ ਕੇਬਲ ਕੁਨੈਕਸ਼ਨ ਦਾ 100 ਰੁਪਏ ਮਹੀਨਾ ਕਿਰਾਇਆ ਦੇਣ ਲਈ ਆਖਿਆ ਗਿਆ ਸੀ, ਮੁੱਖ ਮੰਤਰੀ ਦੇ ਇਸ ਐਲਾਨ ਨਾਲ ਉਪਭੋਗਤਾਵਾਂ ਤੇ ਕੇਬਲ ਆਪਰੇਟਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਿਆ ਹੈ।

Also Read : ਲੱਖਾ ਸਿਧਾਣਾ ਨੂੰ ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫਤਾਰ

ਜਾਣਕਾਰੀ ਅਨੁਸਾਰ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਵਲੋਂ ਇਕ ਹੁਕਮ ਜਾਰੀ ਕਰਕੇ ਮੁਫ਼ਤ ਵਾਲੇ 200 ਚੈਨਲਾਂ ਦਾ ਕਿਰਾਇਆ 100 ਰੁਪਏ ਪ੍ਰਤੀ ਮਹੀਨਾ ਵਸੂਲਣ ਲਈ ਆਖਿਆ ਗਿਆ ਹੈ।ਇਸਨੂੰ ਲੈਕੇ ਕੇਬਲ ਸੰਚਾਲਕਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਨਾ ਹੋਣ ਦੇ ਬਾਵਜੂਦ ਮੁੱਖ ਮੰਤਰੀ ਵਲੋਂ 100 ਰੁਪਏ ਮਹੀਨਾ ਕੇਬਲ ਕੁਨੈਕਸ਼ਨ ਦਾ ਕਿਰਾਇਆ ਦੇਣ ਦਾ ਐਲਾਨ ਕਰਨ ਨਾਲ ਕੇਬਲ ਆਪਰੇਟਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *