Punjab Budget 2023 : ਇੱਕ ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਇਹ ਪਿਛਲੇ ਸਾਲ ਨਾਲੋਂ…

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਇਹ ਪਿਛਲੇ ਸਾਲ ਨਾਲੋਂ 26 ਫੀਸਦੀ ਵਾਧਾ ਹੋਇਆ ਹੈ। 

ਖੇਤੀਬਾੜੀ ਸੈਕਟਰ ਲਈ 

ਵਿੱਤ ਮੰਤਰੀ ਚੀਮਾ ਦਾ ਕਹਿਣਾ ਹੈ ਕਿ ਖੇਤੀਬਾੜੀ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ, ਮੂੰਗੀ ਦੀ ਫਸਲ ਅਤੇ ਖੇਤੀ ਨੂੰ ਉਤਸ਼ਾਹਿਤ ਕਰਨ ਲਈ 125 ਕਰੋੜ ਰੁਪਏ ਦੀ ਤਜਵੀਹ ਰੱਖੀ ਗਈ ਹੈ ਉਥੇ ਹੀ ਖੇਤੀਬਾੜੀ ਸੈਕਟਰ ਲਈ 13 ਹਜ਼ਾਰ 888 ਕਰੋੜ ਰੁਪਏ ਰੱਖੇ ਗਏ ਹਨ। ਕਿਸਾਨਾਂ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ। ਪੰਜਾਬ ਦੇ ਕਿਸਾਨਾਂ ਲਈ ਬੀਮਾ ਸਕੀਮ ਲਿਆਂਦੀ ਜਾਵੇਗੀ। ਕਿਸਾਨਾਂ ਲਈ 9331 ਕਰੋੜ ਰੁਪਏ ਮੁਫ਼ਤ ਬਿਜਲੀ ਲਈ ਰੱਖੇ ਗਏ ਹਨ। ਖੇਤੀਬਾੜੀ ਬਜਟ ਵਿੱਚ 20 ਫੀਸਦੀ ਵਾਧਾ ਕੀਤਾ ਗਿਆ ਹੈ। ਬਾਗਵਨੀ ਲਈ 553 ਕਰੋੜ ਰੁਪਏ ਦੀ ਤਜਵੀਜ਼ ਹੈ।ਪੰਜਾਬ ਦੇ 5 ਜ਼ਿਲ੍ਹਿਆ ਵਿੱਚ ਬਾਗਵਨੀ ਅਸਟੇਟ ਬਣਾਏ ਜਾਣਗੇ। 

ਸਹਿਕਾਰੀ ਬੈਂਕਾਂ ਲਈ –

ਸਹਿਕਾਰੀ ਬੈਂਕਾਂ ਦੀ ਦੇਣਦਾਰੀਆ ਲਈ 885 ਕਰੋੜ ਰੁਪਏ ਦੀ ਤਜਵੀਜ਼ ਹੈ। ਸ਼ੂਗਰਫੈੱਡ ਲਈ 400 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਥੇੇ ਮਿਲਕਫੈੱਡ ਲਈ 36 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਚੀਮਾ ਦਾ ਕਹਿਣਾ ਹੈ ਕਿ ਗੁਰਦਾਸਪੁਰ ਤੇ ਬਟਾਲਾ ਸ਼ੂਗਰ ਕੰਪਲੈਕਸ ਲਈ 100 ਕਰੋੜ ਰੁਪਏ ਹੋਰ ਵਧਾਏ ਜਾਣਗੇ।  ਮਾਰਕਫੈੱਡ ਦੇ ਨਵੇਂ ਗੁਦਾਮਾਂ ਲਈ 80 ਕਰੋੜ ਰੁਪਏ ਦਿੱਤੇ ਜਾਣਗੇ। 2026-27 ਤੱਕ ਮਾਰਕਫੈੱਡ ਦੀ ਟਰਨਓਵਰ 10 ,ਕਰੋੜ ਰੁਪਏ ਹੋਣ ਦੀ ਉਮੀਦ ਹੈ। ਮਾਰਕਫੈੱਡ ਦੇ 7 ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ 100 ਕਰੋੜ ਰੁਪਏ ਦਿੱਤੇ ਜਾਣਗੇ। 

ਪਸ਼ੂਆ ਲਈ ਵਿਸ਼ੇਸ਼ ਉਪਰਾਲੇ 

ਪਸ਼ੂਆ ਦੀ ਬਿਮਾਰੀ ਲੰਪੀ ਸਕਿਨ ਲਈ 7, 45ਲੱਖ ਟੀਕੇ ਲਗਾਏ ਹਨ। ਪਸ਼ੂਆ ਅਤੇ ਮੁਰਗੀਆਂ ਦੀਆਂ ਬਿਮਾਰੀਆਂ ਲਈ 25 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਹਰ ਤਰ੍ਹਾਂ ਦੀ ਵੈਕਸੀਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਵਿੱਤੀ ਸਾਲ ਲਈ ਪਸ਼ੂਆ ਲਈ 605 ਕਰੋੜ ਰੁਪਏ ਦਾ ਤਜਵੀਜ਼ ਰੱਖਦਾ ਹਾਂ।ਚੀਮਾ ਦਾ ਕਹਿਣਾ ਹੈ ਕਿ ਝੀਗਾ ਮੱਛੀ ਪਾਲਣ ਲਈ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਝੀਂਗਾ ਮੱਛੀ ਦੇ ਉਤਪਾਦਨ ਲਈ 10 ਕਰੋੜ ਰੁਪਏ ਰੱਖੇ ਹਨ। 

ਇਕ ਕਰੋੜ ਬੂਟੇ ਲਗਾਉਣ ਦਾ ਟੀਚਾ

ਵਿੱਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਕ ਸਾਲ ਵਿੱਚ ਇਕ ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਗਰੀਨ ਮਿਸ਼ਨ ਤਹਿਤ ਬਗੀਚੇ ਤਿਆਰ ਕੀਤੇ ਜਾ ਰਹੇ ਹਨ। ਵਿੱਤੀ ਸਾਲ 23-24 ਜੰਗਲਾਤ ਵਿਭਾਗ ਲਈ 258 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਹੈ। ਉਨ੍ਹਾਂ ਦਾ ਕਹਿਣ ਵਣ ਕੈਂਪਾ ਲਈ 198 ਕ

ਸਿੱਖਿਆ ਦਾ ਖੇਤਰ 

ਸਿੱਖਿਆ ਵਿੱਚ ਉੱਨਤੀ ਲਈ 17 ਹਜ਼ਾਰ 72 ਕਰੋੜ ਰੁਪਏ ਦਾ ਬਜਟ ਪੇੇਸ਼ ਕੀਤਾ ਗਿਆ । ਉਨ੍ਹਾਂ ਨੇ ਕਿਹਾ ਹੈ ਕਿ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ। ਸਿੱਖਿਆ ਦੇ ਬਜਟ ਵਿੱਚ 12 ਫੀਸਦੀ ਵਾਧਾ ਕੀਤਾ ਗਿਆ ਹੈ। 12 ਵੋਕੇਸ਼ਨਲ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਟੂਲ ਦਿੱਤੀਆ ਜਾਣਗੀਆ। ਪੰਜਾਬ ਦੇ ਸਕੂਲਾਂ ਦੀ ਸਾਫ਼-ਸਫਾਈ ਲਈ 99 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਕੂਲਾਂ ਵਿੱਚ ਬਿਲਡਿੰਗ ਐਜ਼ ਏ ਲਰਨਿੰਗ ਏ ਸਿਧਾਂਥ ਨੂੰ ਵਿਕਸਿਤ ਕੀਤਾ ਗਿਆ ਅਤੇ ਵਿੱਤੀ ਸਾਲ 2022-23 ਵਿੱਚ 7700 ਸਕੂਲਾਂ ਨੂੰ 4 ਕਰੋੜ ਰੁਪਏ ਦੀ ਸਹਾਇਤ ਪ੍ਰਦਾਨ ਕੀਤੀ ਜਾਵੇਗੀ।

 

ਦੱਸ ਦੇਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦੇ ਹੋਏ ਕਿਹਾ ਹੈ ਕਿ ਮਹੱਲਾ ਕਲੀਨਿਕ 10 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਦਾ ਇਲਾਜ ਹੋਇਆ ਹੈ। ਸਿੱਖਿਆ ਦੇ ਖੇਤਰ ਵਿੱਚ ਸਾਡੇ ਮਾਡਰਨ ਸਕੂਲ ਪੰਜਾਬ ਦੀ ਪਹਿਚਾਣ ਬਣਨਗੇ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤੱਕ 26797 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਹੋਰ ਭਰਤੀ ਕਰਾਂਗੇ।

ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਵਰਗ ਦੇ ਲੋਕਾਂ ਨੂੰ 300 ਯੂਨਿਟ ਦੇਣ ਦਾ ਵਾਅਦਾ ਪੂਰਾ ਕੀਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ 90 ਫੀਸਦੀ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਤੇ ਦੀਆਂ ਖੱਡਾ ਖੋਲ੍ਹੀਆਂ ਹਨ ਜਿਥੋ ਸਸਤਾ ਰੇਤਾ ਮਿਲ ਰਿਹਾ ਹੈ। ਖੇਤੀਬਾੜੀ ਲਈ ਵਿਭਿੰਨ ਲਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਯੂਜੀਸੀ ਸਕੇਲ ਲਾਗੂ ਕੀਤਾ ਹੈ। 

ਵਿੱਤ ਮੰਤਰੀ ਚੀਮਾ ਦਾ ਕਹਿਣਾ ਹੈ ਕਿ ਇਸ ਸਾਲ ਖੇਤੀਬਾੜੀ ਤੇ ਸਹਾਇਕ ਧੰਦਿਆ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ।ਪੇਂਡੂ ਵਿਕਾਸ ਸਕੀਮਾਂ ਲਈ 2880 ਕਰੋੜ ਰੁਪਏ ਬਕਾਇਆ ਹੈ। 

ਅਪਡੇਟ ਜਾਰੀ ….

Leave a Reply

Your email address will not be published. Required fields are marked *