ਕੈਗ ਦੀ ਰਿਪੋਰਟ ‘ਚ ਵੱਡਾ ਖੁਲਾਸਾ, ਸਾਲ 2021-22 ਦੌਰਾਨ 52,834.52 ਕਰੋੜ ਦੀ ਨਹੀਂ ਵਰਤੀ ਗਈ ਰਕਮ

ਚੰਡੀਗੜ੍ਹ : ਕੈਗ ਦੀ ਰਿਪੋਰਟ ਆਉਣ ਮਗਰੋਂ ਪੰਜਾਬ ਦੀਆਂ ਸਿਆਸੀ ਧਿਰਾਂ ਗਰਮਾਈਆ ਹੋਈਆ ਹਨ। ਕੈਗ ਦੀ ਰਿਪੋਰਟ ਵਿੱਚ ਇਕ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਸਰਕਾਰ…

ਚੰਡੀਗੜ੍ਹ : ਕੈਗ ਦੀ ਰਿਪੋਰਟ ਆਉਣ ਮਗਰੋਂ ਪੰਜਾਬ ਦੀਆਂ ਸਿਆਸੀ ਧਿਰਾਂ ਗਰਮਾਈਆ ਹੋਈਆ ਹਨ। ਕੈਗ ਦੀ ਰਿਪੋਰਟ ਵਿੱਚ ਇਕ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਸਰਕਾਰ ਵਿੱਤੀ ਸਾਲ 2021-22 ਵਿਚ 52,834.52 ਕਰੋੜ ਰੁਪਏ ਦੀ ਰਕਮ ਦੀ ਵਰਤੋਂ ਨਹੀਂ ਕਰ ਸਕੀ। ਚੋਣ ਵਰ੍ਹੇ ਦੌਰਾਨ ਖਰਚ ਕਰਨ ਲਈ ਰੱਖੀ ਗਈ ਵੱਡੀ ਰਕਮ ਕਾਂਰਗਸ ਦੀ ਆਪਸੀ ਧੜੇਬੰਦੀ ਕਾਰਨ ਪਈ ਰਹਿ ਗਈ ਕਿਉਂਕਿ ਉਨ੍ਹੀਂ ਦਿਨੀਂ ਕਾਂਗਰਸੀ ਆਗੂ ਆਪਸ ਵਿਚ ਹੀ ਲੜਦੇ ਰਹੇ। 

52,834.52 ਕਰੋੜ ਦੀ ਨਹੀਂ ਵਰਤੀ ਗਈ ਰਕਮ
 ਮਹਾਲੇਖਾਕਾਰ (ਕੈਗ) ਦੀ ਇਕ ਰਿਪੋਰਟ ਮੁਤਾਬਕ 2021-22 ਦੌਰਾਨ 1,79,405 ਕਰੋੜ ਰੁਪਏ ਦੇ ਕੁਲ ਬਜਟ ਇੰਤਜ਼ਾਮ ਦੇ ਮੁਕਾਬਲੇ 1,26,570.48 ਕਰੋੜ ਰੁਪਏ ਖਰਚ ਕੀਤੇ ਗਏ। ਇਸ ਦੇ ਸਿੱਟੇ ਵਜੋਂ ਕੁਲ 52,834.52 ਕਰੋੜ ਰੁਪਏ ਦੀ ਬੱਚਤ ਹੋਈ। ਸਾਲ ਦੇ ਦੌਰਾਨ ਕੁੱਲ ਬੱਚਤ ਵਿਚੋਂ 42,039.66 ਕਰੋੜ ਰੁਪਏ (ਬੱਚਤ ਦਾ 79.57 ਫੀਸਦ) ਵਾਪਸ ਕਰ ਦਿੱਤਾ ਗਿਆ।

ਕਾਂਗਰਸੀ ਆਗੂਆਂ ਦੀ ਖਿੱਚੋਤਾਣ 
 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੂਬੇ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਨ ਲਈ ਰਕਮ (52,834.52 ਕਰੋੜ ਰੁਪਏ) ਦੇਣ ਦੀ ਯੋਜਨਾ ਬਣਾਈ ਸੀ।  ਸੂਬੇ ਵਿਚ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਬਾਅਦ 3 ਮਹੀਨੇ ਦਾ ਸਮਾਂ ਮਿਲਿਆ ਤੇ ਉਹ ਜੋ ਕੁਝ ਵੀ ਖਰਚ ਕਰ ਸਕਦੇ ਸੀ, ਪਰ ਤਿੰਨ ਮਹੀਨਿਆਂ ਵਿਚ ਇਕ ਵਿਕਾਸ ਯੋਜਨਾ ਸ਼ੁਰੂ ਕਰਨੀ, ਟੈਂਡਰ ਬੁਲਾਉਣੇ ਤੇ ਫਿਰ ਪ੍ਰਾਜੈਕਟਾਂ ਨੂੰ ਸ਼ੁਰੂ ਕਰਨਾ ਆਸਾਨ ਨਹੀਂ ਸੀ। ਇਸ ਲਈ ਮੁਹੱਈਆ ਰਕਮ ਦਾ 79.75 ਫੀਸਦੀ ਸਰੈਂਡਰ ਕਰ ਦਿੱਤਾ ਗਿਆ।

ਰਿਪੋਰਟ ਵਿੱਚ ਵੱਡੇ ਖੁਲਾਸੇ 

ਕੈਗ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਵਿਕਾਸ ਕਾਰਜਾ ਲਈ ਕਰੋੜਾ ਰੁਪਏ ਆਏ ਪਰ ਕਾਂਗਰਸੀ ਆਗੂਆਂ ਵਿਚਾਲੇ ਜਿਹੜੀ ਖਿੱਚੋਤਾਣ ਚੱਲਦੀ ਰਹੀ ਉਸ ਕਾਰਨ  52 ਕਰੋੜ ਰੁਪਏ ਦੀ ਵੱਡੀ ਰਕਮ ਵਾਪਸ ਕਰ ਦਿੱਤੀ ਗਈ। 

Leave a Reply

Your email address will not be published. Required fields are marked *