ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ (Bahujan Samaj Party) ਵਲੋਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (Shiromani Akali Dal-Bahujan Samaj Party) ਵਲੋਂ ਗਠਜੋੜ ਤਹਿਤ ਲੜੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਗਠਜੋੜ ਤਹਿਤ ਬਸਪਾ ਹਿੱਸੇ ਆਉਂਦੀਆਂ 20 ਸੀਟਾਂ ਵਿਚੋਂ ਪਹਿਲਾਂ 14 ਸੀਟਾਂ (14 seats) ਲਈ ਆਪਣੇ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤੇ ਗਏ ਸਨ ਜਦੋਂ ਕਿ ਬਾਕੀ ਰਹਿੰਦੀਆਂ 6 ਸੀਟਾਂ ਲਈ ਹੁਣ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। Also Read : ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਗ੍ਰਿਫਤਾਰੀ ‘ਤੇ ਲੱਗੀ ਰੋਕ
ਇਨ੍ਹਾਂ 6 ਸੀਟਾਂ ‘ਤੇ ਅਕਾਲੀ-ਬਸਪਾ ਗਠਜੋੜ ਵਲੋਂ ਅੰਮ੍ਰਿਤਸਰ ਕੇਂਦਰੀ ਤੋਂ ਬੀਬੀ ਦਲਬੀਰ ਕੌਰ, ਕਰਤਾਰਪੁਰ (ਐੱਸ.ਸੀ.) ਤੋਂ ਐਡਵੋਕੇਟ ਬਲਵਿੰਦਰ ਕੁਮਾਰ, ਜਲੰਧਰ ਪੱਛਮੀ (ਐੱਸ.ਸੀ.) ਤੋਂ ਸ਼੍ਰੀ ਅਨਿਲ ਮੀਣੀਆਂ, ਸ਼ਾਮ ਚੁਰਾਸੀ (ਐੱਸ.ਸੀ.) ਤੋਂ ਇੰਜ ਮਹਿੰਦਰ ਸਿੰਘ ਸੰਧਰ, ਚਮਕੌਰ ਸਾਹਿਬ (ਐੱਸ.ਸੀ.) ਤੋਂ ਹਰਮੋਹਨ ਸਿੰਘ ਸੰਧੂ ਤੇ ਮਹਿਲ ਕਲਾਂ (ਐੱਸ.ਸੀ.) ਤੋਂ ਸ੍ਰੀ ਚਮਕੌਰ ਸਿੰਘ ਵੀਰ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜੋ ਅਕਾਲੀ-ਬਸਪਾ ਦੀ ਅਗਵਾਈ ਵਿਚ ਇਨ੍ਹਾਂ ਚੋਣ ਹਲਕਿਆਂ ਤੋਂ ਚੋਣ ਲੜਣਗੇ।
