ਬਬੀਤਾ ਫੋਗਾਟ ‘ਤੇ ਹੋਈ ਐੱਫ.ਆਈ.ਆਰ. ਦਰਜ, ਜਾਣੋ ਪੂਰਾ ਮਾਮਲਾ 

ਨਵੀਂ ਦਿੱਲੀ : ਪਹਿਲਵਾਨ ਬਬੀਤਾ ਫੋਗਾਟ (Wrestler Babita Fogat) ਅਤੇ ਬਾਗਪਤ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨਪਾਲ ਮਲਿਕ ਦੇ ਨਾਲ ਕਰੀਬ 60 ਹੋਰਾਂ ‘ਤੇ ਚੋਣ ਜ਼ਾਬਤੇ ਦੀ…

ਨਵੀਂ ਦਿੱਲੀ : ਪਹਿਲਵਾਨ ਬਬੀਤਾ ਫੋਗਾਟ (Wrestler Babita Fogat) ਅਤੇ ਬਾਗਪਤ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨਪਾਲ ਮਲਿਕ ਦੇ ਨਾਲ ਕਰੀਬ 60 ਹੋਰਾਂ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ‘ਤੇ ਸੋਮਵਾਰ ਨੂੰ ਆਈਪੀਸੀ ਦੀ ਧਾਰਾ 269, 270 ਅਤੇ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਅਸਲ ‘ਚ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ‘ਚ ਉਹ ਬਾਗਪਤ ‘ਚ ਇਕ ਜਨਤਕ ਰੈਲੀ ਕਰਦੇ ਨਜ਼ਰ ਆ ਰਹੇ ਹਨ। Also Read : ਪੰਜਾਬ ਵਿਧਾਨ ਸਭਾ ਚੋਣਾਂ 2022 : ਅਕਾਲੀ ਦਲ-ਬਸਪਾ ਗਠਜੋੜ ਵਲੋਂ 6 ਉਮੀਦਵਾਰਾਂ ਦੀ ਲਿਸਟ ਜਾਰੀ


ਪੁਲਿਸ ਮੁਤਾਬਕ ਫੋਗਾਟ ਬਦਾਉਤ ਦੇ ਬਾਲੀ ਪਿੰਡ ‘ਚ ਕ੍ਰਿਸ਼ਨਪਾਲ ਮਲਿਕ, ਜੋ ਕਿ ਇਲਾਕੇ ਦੇ ਮੌਜੂਦਾ ਵਿਧਾਇਕ ਵੀ ਹਨ, ਲਈ ਪ੍ਰਚਾਰ ਕਰਨ ਗਏ ਸਨ। ਉਨ੍ਹਾਂ ਨੇ ਪਿੰਡ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਜਿਸ ਵਿੱਚ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ। ਇਲਜ਼ਾਮ ਹੈ ਕਿ ਜਨ ਸਭਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ।
ਫੋਗਾਟ ਦੁਆਰਾ ਆਪਣੇ ਟਵਿੱਟਰ ਅਕਾਉਂਟ ‘ਤੇ ਮੁਹਿੰਮ ਨਾਲ ਸਬੰਧਤ ਫੋਟੋਆਂ ਅਪਲੋਡ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਕਥਿਤ ਚੋਣ ਜ਼ਾਬਤੇ ਦੀ ਉਲੰਘਣਾ ਦਾ ਖੁਦ ਨੋਟਿਸ ਲਿਆ। ਬਾਗਪਤ ਥਾਣੇ ਦੇ ਇੰਸਪੈਕਟਰ ਹਰੀਸ਼ ਚੰਦਰ ਨੇ ਕਿਹਾ, ਅਸੀਂ ਚੋਣ ਕਮਿਸ਼ਨ ਦੁਆਰਾ ਨਿਰਧਾਰਤ ਕੋਰੋਨਾ ਪ੍ਰੋਟੋਕੋਲ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਕ੍ਰਿਸ਼ਨਪਾਲ ਮਲਿਕ, ਬਬੀਤਾ ਫੋਗਾਟ ਅਤੇ 50-60 ਅਣਪਛਾਤੇ ਵਿਅਕਤੀਆਂ ਵਿਰੁੱਧ ਆਈਪੀਸੀ ਅਤੇ ਮਹਾਮਾਰੀ ਰੋਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

Leave a Reply

Your email address will not be published. Required fields are marked *