ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ ਰਾਤ ਪਏ ਤੇਜ਼ ਮੀਂਹ ਕਾਰਨ ਸੂਬੇ ‘ਚ ਜਿੱਥੇ ਮੌਸਮ ‘ਚ ਤਬਦੀਲੀ ਆਈ ਹੈ। ਉੱਥੇ ਹੀ ਇਸ ਤੇਜ਼ ਮੀਂਹ ਨੇ ਇਕ ਪਰਿਵਾਰ ਨੂੰ ਵੀ ਉਜਾੜ ਦਿੱਤਾ ਹੈ। ਦੱਸ ਦਈਏ ਤੇਜ਼ ਮੀਂਹ ਪੈਣ ਕਾਰਨ ਅੰਮ੍ਰਿਤਸਰ ਦੇ ਖੇਤਰ ਮੂਲੇ ਚਕ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਬੀਤੀ ਰਾਤ ਤੇਜ ਬਾਰਿਸ਼ ਚਲਦਿਆਂ ਇਕ ਮਕਾਨ ਦੀ ਛੱਤ ਡਿੱਗ ਪਈ, ਜਿਸ ਨਾਲ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ।
ਕਿਵੇਂ ਇੱਕ ਪਰਿਵਾਰ ਨਵੀਂ ਸਵੇਰ, ਨਵੇਂ ਦਿਨ ਦੇ ਆਗਾਜ ਲਈ ਰੋਜ ਵਾਂਗੂ ਆਪਣੇ ਸਾਰੇ ਕੰਮ ਖਤਮ ਕਰਕੇ ਚੈਨ ਦੀ ਨਿੰਦ ਸੂਤਾ ਪਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮੰਜੂਰ ਸੀ। ਕਿਸੇ ਨੂੰ ਕੀ ਪਤਾ ਸੀ ਕਿ ਹੁਣ ਇਹ ਪਰਿਵਾਰ ਅਗਲੇ ਦਿਨ ਦਾ ਉਗਦਾ ਸੂਰਜ ਨਹੀਂ ਦੇਖ ਸਕੇਗਾ। ਇਸ ਦੁਖ ਦੀ ਘੜੀ ‘ਚ ਇਲਾਕਾਵਾਸੀ ਵੀ ਬਹੁਤ ਦੁਖੀ ਹਨ। ਉਨ੍ਹਾਂ ਦੱਸਿਆ ਕਿ, ਇਹ ਪਰਿਵਾਰ ਦਾ ਵਤੀਰਾ ਬਹੁਤ ਚੰਗਾ ਸੀ। ਉਨ੍ਹਾਂ ਕਦੇ ਨਹੀਂ ਸੋਚਿਆ ਸੀ ਕਿ, ਇਕ ਦਿਨ ‘ਚ ਹੀ ਸਭ ਖਤਮ ਹੋ ਜਾਵੇਗਾ। ਇਸ ਪਰਿਵਾਰ ਲਈ ਤਾਂ ਇਹ ਰਾਤ ਕਹਿਰ ਦੀ ਰਾਤ ਬਣ ਗਈ, ਜਿਸਨੇ ਸਭ ਤਬਾਹ ਕਰ ਦਿੱਤਾ।
35 ਸਾਲਾ ਮ੍ਰਿਤਕ ਅਜੈ ਕੁਮਾਰ ਜਿਸਦਾ ਮਕਾਨ ਸੀ, ਉਹ ਸਬਜੀ ਵੇਚਣ ਦਾ ਕੰਮ ਕਰਦਾ ਸੀ ਤੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਹਸੀ ਖੁਸ਼ੀ ਰਹਿੰਦਾ ਸੀ ਪਰ ਕੁਦਰਤ ਦੇ ਇਸ ਕਹਿਰ ਨੇ ਇਸ ਹਸਦੇ ਖੇਡਦੇ ਪਰਿਵਾਰ ਨੂੰ ਪਲਾਂ ‘ਚ ਮੌਤ ਦੇ ਮੂੰਹ ਪਾ ਦਿੱਤਾ। ਬਹਿਰਹਾਲ ਦੱਸ ਦਈਏ ਕਿ, ਇਸ ਹਾਦਸੇ ‘ਚ ਜਿੱਥੇ ਪਰਿਵਾਰ ਦੇ 4 ਜੀ ਦੀ ਮੌਤ ਹੋ ਗਈ। ਉੱਥੇ ਹੀ ਇਸ ਪਰਿਵਾਰ ਦੀ ਇਕ ਬੇਟੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ, ਜਿਸਨੂੰ ਕਿ, ਇਲਾਕਾ ਵਾਸੀਆਂ ਨੇ ਹਸਪਤਾਲ ‘ਚ ਭਰਤੀ ਕਰਾਇਆ ਹੈ, ਜਿੱਥੇ ਇਸ ਬੱਚੀ ਦਾ ਇਲਾਜ ਚਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ, ਜ਼ਹਨੀ ਤੌਰ ‘ਤੇ ਬੱਚੀ ਮੰਦਬੁੱਧੀ ਹੈ। ਇਸ ਹਾਦਸੇ ਤੋਂ ਸਾਰੇ ਖੇਤਰ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਮੌਕੇ ਪਹੁੰਚੇ ਵਾਰਡ ਦੇ ਕੌਂਸਲਰ ਪਰਮਜੀਤ ਚੋਪੜਾ ਨੇ ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ, ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਪ੍ਰਸ਼ਾਸ਼ਨ ਵਲੌ ਜੌ ਵੀ ਸੰਭਵ ਸਹਾਇਤਾ ਹੋਵੇਗੀ, ਉਹ ਕੀਤੀ ਜਾਵੇਗੀ ।



