Indiana Jones ਤੋਂ ਪ੍ਰਭਾਵਿਤਚ ਸਲਮਾਨ ਇਸ ਦਾ ਭਾਰਤੀ ਅਵਤਾਰ ਲਿਆਉਣ ਦੀ ਤਿਆਰੀ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਜ਼ਿਆਦਾਤਰ ਆਪਣੀਆਂ ਆਉਣ ਵਾਲੀਆਂ ਫਿਲਮਾਂ, ਪ੍ਰਸ਼ੰਸਕਾਂ ਨਾਲ ਆਪਣੇ ਵਤੀਰੇ ਨੂੰ ਲੈ ਕੇ ਸੁਰਖੀਆਂ ‘ਚ ਬਣੇ ਰਹਿੰਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਜ਼ਿਆਦਾਤਰ ਆਪਣੀਆਂ ਆਉਣ ਵਾਲੀਆਂ ਫਿਲਮਾਂ, ਪ੍ਰਸ਼ੰਸਕਾਂ ਨਾਲ ਆਪਣੇ ਵਤੀਰੇ ਨੂੰ ਲੈ ਕੇ ਸੁਰਖੀਆਂ ‘ਚ ਬਣੇ ਰਹਿੰਦੇ ਹੈ। ਦੱਸ ਦਈਏ ਇਸ ਵਾਰ ਅਭਿਨੇਤਾ ਨੇ ਇੰਡੀਆਨਾ ਜੋਨਸ ਤੋਂ ਪ੍ਰੇਰਿਤ ਹੋ ਕੇ ਆਪਣੇ ਨਵੇਂ ਪ੍ਰੋਜੈਕਟ ਦਾ ਖੁਲਾਸਾ ਕੀਤਾ ਹੈ। ਦਰਅਸਲ, ਇੱਕ ਫਿਲਮਫੇਅਰ ਦੀ ਰਿਪੋਰਟ ਮੁਤਾਬਿਕ, ਸਲਮਾਨ ਖਾਨ ਦੇ ਨਿਰਮਾਣ ਵਿੱਚ ਇੰਡੀਆਨਾ ਜੋਨਜ਼ ਦੀ ਲੜੀ ਤੋਂ ਪ੍ਰੇਰਿਤ ਇੱਕ ਫਿਲਮ ਸਾਹਮਣੇ ਆਈ ਹੈ।

ਵੈਬਸਾਈਟ ਦੇ ਇੱਕ ਸਰੋਤ ਅਨੁਸਾਰ ਸਲਮਾਨ ਇਸ ਅਮਰੀਕੀ ਫਿਲਮ ਤੋਂ ਪ੍ਰੇਰਿਤ ਹੋ ਕੇ ਇੱਕ ਫਿਲਮ ਬਣਾਉਣਾ ਚਾਹੁੰਦੇ ਹਨ, ਜੋ ਕਿ ਰੋਮਾਂਚ ਤੋਂ ਭਰੀ ਹੋਵੇ। ਦੱਸਿਆ ਜਾ ਰਿਹਾ ਹੈ ਕਿ, ਇੰਡੀਆਨਾ ਜ਼ੋਨਸ ਦੇ ਪ੍ਰਸਿੱਧ ਐਡਵੈਂਚਰ ਹੀਰੋ ਡਾ. ਹੈਨਰੀ ਵਾਲਟਨ ਸਲਮਾਨ ਦਾ ਧਿਆਨ ਖਿੱਚਣ ਲਈ ਫਿਲਮ ‘ਚ ਹੈਰੀਸਨ ਫੋਰਡ ਦੇ ਕਿਰਦਾਰ ਇੰਡੀਆਨਾ ਜੋਨਸ ਦੀ ਵਰਤੋਂ ਕਰਨਾ ਚਾਹੁੰਦੇ ਹਨ।

ਬਹਿਰਹਾਲ ਰਾਧੇ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਲਮਾਨ

ਦੱਸ ਦਈਏ ਇੰਡੀਆਨਾ ਜੋਨਸ ਦੀ ਪਹਿਲਾ ਪਾਰਟ 10 ਦਸੰਬਰ 1981 ਨੂੰ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ, ਇਸ ਦੇ ਬਹੁਤ ਸਾਰੇ ਪਾਰਟ ਬਣੇ। ਹਾਲਾਂਕਿ ਖਬਰ ਹੈ ਕਿ, ਸਲਮਾਨ ਖਾਨ ਇਸ ਤੋਂ ਪ੍ਰੇਰਿਤ ਹੋ ਕੇ ਆਪਣੇ ਪ੍ਰੋਜੈਕਟ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਚੁੱਕੇ ਹਨ। ਬਹਿਰਹਾਲ ਅਭਿਨੇਤਾ ਸਲਮਾਨ ਖਾਨ ਦੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਗੱਲ ਕੀਤੀ ਜਾਵੇ ਤਾਂ ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ਰਾਧੇ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ, ਰਾਧੇ ਇਸ ਸਾਲ ਈਦ ਦੇ ਮੌਕੇ ‘ਤੇ ਰਿਲੀਜ਼ ਹੋਣ ਵਾਲੀ ਹੈ।

Image result for salman khan (Radhey)

ਜਦੋਂ ਫੈਨ ਦੇ ਹੱਥੋਂ ਖੋਇਆ ਸੀ ਫੋਨ

ਸਲਮਾਨ ਖਾਨ ਦੇ ਫੈਨ ਫਾਲੋਅਰਜ਼ ਨੂੰ ਕੌਣ ਨਹੀਂ ਜਾਣਦਾ? ਵੱਡੇ ਪਰਦੇ ‘ਤੇ, ਅਦਾਕਾਰਾਂ ਦਾ ਜੀਵਨ ਅਤੇ ਕਰੀਅਰ ਸਿਰਫ ਪ੍ਰਸ਼ੰਸਕਾਂ ‘ਤੇ ਨਿਰਭਰ ਕਰਦਾ ਹੈ, ਪਰ ਕਈ ਵਾਰ ਜਦੋਂ ਪ੍ਰਸ਼ੰਸਕ ਫਿਲਮਾਂ ਤੋਂ ਪ੍ਰੇਰਿਤ ਹੋ ਕੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਜਾਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰਦੇ ਹਨ, ਤਾਂ ਅਦਾਕਾਰਾਂ ਅਤੇ ਪ੍ਰਸ਼ੰਸਕਾਂ ਦੋਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

Angry Salman Khan
Angry Salman Khan

ਅਜਿਹਾ ਹੀ ਕੁਝ ਸਲਮਾਨ ਖਾਨ ਨਾਲ ਹੋਇਆ ਸੀ। ਸਲਮਾਨ ਮੁੰਬਈ ਏਅਰਪੋਰਟ ‘ਤੇ ਉਤਰੇ ਅਤੇ ਬਾਹਰ ਆ ਰਹੇ ਸੀ ਕਿ, ਇਕ ਕ੍ਰੂ ਮੈਂਬਰ ਨੇ ਬਿਨਾਂ ਪੁੱਛੇ ਫੋਨ ਅੱਗੇ ਕਰ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਫਿਰ ਸਲਮਾਨ ਨੇ ਉਸ ਦੇ ਹੱਥੋਂ ਫੋਨ ਖੋਹ ਲਿਆ। ਹਾਲਾਂਕਿ, ਬਾਅਦ ਵਿੱਚ ਉਸਨੂੰ ਸਲਮਾਨ ਦੀ ਟੀਮ ਨੇ ਵਾਪਸ ਕਰ ਦਿੱਤਾ।

Leave a Reply

Your email address will not be published. Required fields are marked *