ਚੰਡੀਗੜ੍ਹ : ਅਕਸਰ ਅਸੀਂ ਸਬਜ਼ੀ ਬਣਾਉਣ ਵੇਲੇ ਕੱਦੂ ਦੇ ਬੀਜਾਂ Pumpkin Seeds) ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੇ ਜਿਹੇ ਬੀਜ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ? Pumpkin Seeds ਵਿੱਚ ਮੈਗਨੀਸ਼ੀਅਮ, ਆਇਰਨ, ਜ਼ਿੰਕ ਅਤੇ ਐਂਟੀ-ਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਕਈ ਗੰਭੀਰ ਬਿਮਾਰੀਆਂ ਨਾਲ ਲੜਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
Pumpkin Seeds ਦੇ ਬੇਮਿਸਾਲ ਫਾਇਦੇ
ਦਿਲ ਦੀ ਸਿਹਤ ਲਈ ਫਾਇਦੇਮੰਦ: ਇਸ ਵਿੱਚ ਮੌਜੂਦ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਮਰਦਾਂ ਲਈ ਫਾਇਦੇਮੰਦ: ਜ਼ਿੰਕ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਬੀਜ ਮਰਦਾਂ ਵਿੱਚ ਪ੍ਰੋਸਟੇਟ ਸਿਹਤ ਨੂੰ ਸੁਧਾਰਨ ਅਤੇ ਪ੍ਰਜਨਨ ਸ਼ਕਤੀ ਵਧਾਉਣ ਵਿੱਚ ਮਦਦ ਕਰਦੇ ਹਨ।
ਡਾਇਬੀਟੀਜ਼ ਵਿੱਚ ਮਦਦਗਾਰ: Pumpkin Seeds ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰ ਸਕਦੇ ਹਨ।
ਵਧੀਆ ਨੀਂਦ ਅਤੇ ਮਾਨਸਿਕ ਸ਼ਾਂਤੀ: ਇਨ੍ਹਾਂ ਬੀਜਾਂ ਵਿੱਚ ‘ਟ੍ਰਿਪਟੋਫੈਨ’ ਨਾਮਕ ਤੱਤ ਹੁੰਦਾ ਹੈ, ਜੋ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ ਅਤੇ ਤਣਾਅ ਨੂੰ ਘੱਟ ਕਰਦਾ ਹੈ।
ਹੱਡੀਆਂ ਦੀ ਮਜ਼ਬੂਤੀ: ਕੈਲਸ਼ੀਅਮ ਅਤੇ ਫਾਸਫੋਰਸ ਹੋਣ ਕਾਰਨ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਈ ਹੁੰਦੇ ਹਨ।
Pumpkin Seeds ਦੀ ਵਰਤੋਂ ਕਿਵੇਂ ਅਤੇ ਕਦੋਂ ਕਰੀਏ?
Pumpkin Seeds ਨੂੰ ਤੁਸੀਂ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ:
Pumpkin Seeds ਬੀਜਾਂ ਨੂੰ ਹਲਕਾ ਜਿਹਾ ਭੁੰਨ ਕੇ (ਬਿਨਾਂ ਤੇਲ ਦੇ) ਸਨੈਕਸ ਵਜੋਂ ਖਾਧਾ ਜਾ ਸਕਦਾ ਹੈ। ਤੁਸੀਂ ਇਨ੍ਹਾਂ ਨੂੰ ਆਪਣੇ ਫਲਾਂ ਦੇ ਸਲਾਦ, ਦਹੀਂ ਜਾਂ ਪ੍ਰੋਟੀਨ ਸ਼ੇਕ ਵਿੱਚ ਮਿਲਾ ਸਕਦੇ ਹੋ। Pumpkin Seeds ਦਾ ਸੇਵਨ ਸਵੇਰੇ ਖਾਲੀ ਪੇਟ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਰੋਜ਼ਾਨਾ ਲਗਭਗ 1 ਚਮਚ (15-30 ਗ੍ਰਾਮ) ਬੀਜ ਕਾਫ਼ੀ ਹੁੰਦੇ ਹਨ।
ਕੌਣ ਕਰ ਸਕਦਾ ਹੈ ਵਰਤੋਂ?
ਇਹ ਬੀਜ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਲਈ ਫਾਇਦੇਮੰਦ ਹਨ। ਖ਼ਾਸ ਕਰਕੇ ਜਿਨ੍ਹਾਂ ਨੂੰ ਵਾਲ ਝੜਨ ਦੀ ਸਮੱਸਿਆ ਹੈ, ਪਾਚਨ ਠੀਕ ਨਹੀਂ ਰਹਿੰਦਾ ਜਾਂ ਜਿਨ੍ਹਾਂ ਦੀ ਇਮਿਊਨਿਟੀ (ਬਿਮਾਰੀਆਂ ਨਾਲ ਲੜਨ ਦੀ ਸ਼ਕਤੀ) ਘੱਟ ਹੈ, ਉਨ੍ਹਾਂ ਲਈ ਇਹ ਬਹੁਤ ਗੁਣਕਾਰੀ ਹਨ।
ਸਾਵਧਾਨ: ਕਿਨ੍ਹਾਂ ਨੂੰ ਨਹੀਂ ਖਾਣੇ ਚਾਹੀਦੇ?
ਹਾਲਾਂਕਿ ਇਹ ਬਹੁਤ ਸਿਹਤਮੰਦ ਹਨ, ਪਰ ਕੁਝ ਹਾਲਤਾਂ ਵਿੱਚ ਇਨ੍ਹਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੂੰ ਗੈਸ ਜਾਂ ਪੇਟ ਫੁੱਲਣ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ, ਉਨ੍ਹਾਂ ਨੂੰ ਇਹ ਬੀਜ ਘੱਟ ਮਾਤਰਾ ਵਿੱਚ ਖਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ। ਜਿਨ੍ਹਾਂ ਦਾ ਸ਼ੂਗਰ ਪੱਧਰ ਪਹਿਲਾਂ ਹੀ ਬਹੁਤ ਘੱਟ ਰਹਿੰਦਾ ਹੈ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਕਿਸੇ ਨੂੰ ਬੀਜਾਂ ਤੋਂ ਐਲਰਜੀ ਹੈ, ਤਾਂ ਉਹ ਇਸ ਤੋਂ ਦੂਰ ਰਹਿਣ। ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਬਲੱਡ ਪ੍ਰੈਸ਼ਰ ਜ਼ਿਆਦਾ ਘੱਟ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/why-is-the-problem-of-pcos-and-pcod-increasing-in-girls-know-its-main-symptoms-and-prevention-methods/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



