ਪਾਕਿਸਤਾਨ ਦੀਆਂ ਜੇਲ੍ਹਾਂ ‘ਚੋਂ ਰਿਹਾਅ ਹੋਏ 7 ਭਾਰਤੀ ਅਟਾਰੀ ਸਰਹੱਦ ਰਾਹੀਂ ਪਹੁੰਚੇ ਘਰ, ਅੱਖਾਂ ‘ਚ ਅੱਥਰੂ ਤੇ ਚਿਹਰਿਆਂ ‘ਤੇ ਖੁਸ਼ੀ

ਮੋਹਾਲੀ : ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸੱਤ ਭਾਰਤੀ ਨਾਗਰਿਕ ਸ਼ਨੀਵਾਰ ਦੇਰ ਰਾਤ ਅਟਾਰੀ-ਵਾਘਾ ਸਰਹੱਦ ਰਾਹੀਂ ਆਪਣੇ ਮੁਲਕ ਪਰਤ ਆਏ…

7 Indians released from Pakistan jails

ਮੋਹਾਲੀ : ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਸੱਤ ਭਾਰਤੀ ਨਾਗਰਿਕ ਸ਼ਨੀਵਾਰ ਦੇਰ ਰਾਤ ਅਟਾਰੀ-ਵਾਘਾ ਸਰਹੱਦ ਰਾਹੀਂ ਆਪਣੇ ਮੁਲਕ ਪਰਤ ਆਏ ਹਨ। ਜਿਵੇਂ ਹੀ ਇਨ੍ਹਾਂ ਨਾਗਰਿਕਾਂ ਨੇ ਭਾਰਤੀ ਸਰਜ਼ਮੀਨ ‘ਤੇ ਕਦਮ ਰੱਖਿਆ, ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਮਾਹੌਲ ਬੇਹੱਦ ਭਾਵੁਕ ਹੋ ਗਿਆ। ਕਰੀਬ ਢਾਈ ਸਾਲਾਂ ਬਾਅਦ ਆਪਣੇ ਅਜ਼ੀਜ਼ਾਂ ਨੂੰ ਮਿਲਦਿਆਂ ਸਭ ਦੀਆਂ ਅੱਖਾਂ ਨਮ ਸਨ।

ਹੜ੍ਹ ਦੇ ਤੇਜ਼ ਵਹਾਅ ਨੇ ਪਹੁੰਚਾਇਆ ਸੀ ਪਾਕਿਸਤਾਨ

ਰਿਹਾਅ ਹੋਏ ਇਨ੍ਹਾਂ ਵਿਅਕਤੀਆਂ ਦੀ ਦਾਸਤਾਨ ਬੇਹੱਦ ਦਰਦਨਾਕ ਹੈ। ਲੁਧਿਆਣਾ ਦੇ ਪਿੰਡ ਪਰਜੀਆਂ ਬਿਹਾਰੀਪੁਰ ਦੇ ਰਤਨਪਾਲ ਸਿੰਘ ਅਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2023 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਸਰਹੱਦੀ ਇਲਾਕੇ ਵਿੱਚ ਆਪਣੀ ਜ਼ਮੀਨ, ਪਸ਼ੂਆਂ ਅਤੇ ਰਿਸ਼ਤੇਦਾਰਾਂ ਨੂੰ ਬਚਾਉਣ ਗਏ ਸਨ। ਇਸੇ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਕੇ ਉਹ ਅਣਜਾਣੇ ਵਿੱਚ ਸਰਹੱਦ ਪਾਰ ਕਰ ਗਏ। ਪਾਕਿਸਤਾਨ ਰੇਂਜਰਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਢਾਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜ਼ਾਰਨੇ ਪਏ।

ਪੰਜਾਬ ਅਤੇ ਯੂਪੀ ਦੇ ਰਹਿਣ ਵਾਲੇ ਹਨ ਨਾਗਰਿਕ

ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ ਇਨ੍ਹਾਂ ਸੱਤ ਨਾਗਰਿਕਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਸ਼ਾਮਲ ਹਨ। ਫਿਰੋਜ਼ਪੁਰ ਤੋਂ  3 ਨਾਗਰਿਕ, ਲੁਧਿਆਣਾ ਤੋਂ 2 ਨਾਗਰਿਕ, ਜਲੰਧਰ ਤੋਂ 1 ਨਾਗਰਿਕ ਅਤੇ ਉੱਤਰ ਪ੍ਰਦੇਸ਼ ਤੋਂ 1 ਨਾਗਰਿਕ ਹੈ। ਇਨ੍ਹਾਂ ਵਿੱਚੋਂ ਚੰਦਰ ਸਿੰਘ, ਰਤਨਪਾਲ ਸਿੰਘ, ਹਰਿੰਦਰ ਸਿੰਘ, ਗੁਰਮੀਤ ਸਿੰਘ, ਵਿਸ਼ਾਲ, ਸੁਨੀਲ ਅੜੇ ਅਤੇ ਜੋਗਿੰਦਰ ਦੇ ਨਾਮ ਪ੍ਰਮੁੱਖ ਹਨ।

ਸਜ਼ਾ ਤੋਂ ਵੱਧ ਕੱਟਣਾ ਪਿਆ ਜੇਲ੍ਹ ਦਾ ਸਮਾਂ

ਭਾਰਤ ਪਰਤੇ ਨਾਗਰਿਕਾਂ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਪਾਕਿਸਤਾਨ ਦੀ ਅਦਾਲਤ ਨੇ ਉਨ੍ਹਾਂ ਨੂੰ ਸਿਰਫ਼ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਪਰ ਕਾਗਜ਼ੀ ਕਾਰਵਾਈ ਅਤੇ ਹੋਰ ਪ੍ਰਕਿਰਿਆਵਾਂ ਵਿੱਚ ਦੇਰੀ ਕਾਰਨ ਉਨ੍ਹਾਂ ਨੂੰ ਲਗਭਗ ਢਾਈ ਸਾਲ ਤੱਕ ਜੇਲ੍ਹ ਵਿੱਚ ਰਹਿਣਾ ਪਿਆ। ਉਨ੍ਹਾਂ ਕਿਹਾ ਕਿ ਹਿਰਾਸਤ ਦੌਰਾਨ ਉਨ੍ਹਾਂ ਨੂੰ ਬੇਹੱਦ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ।

ਅਟਾਰੀ ਸਰਹੱਦ ‘ਤੇ ਕਾਰਵਾਈ ਤੇ ਮੈਡੀਕਲ ਜਾਂਚ

ਸ਼ਨੀਵਾਰ ਰਾਤ ਪਾਕਿਸਤਾਨ ਰੇਂਜਰਾਂ ਨੇ ਇਨ੍ਹਾਂ ਸੱਤਾਂ ਨੂੰ ਬੀ.ਐੱਸ.ਐੱਫ. (BSF) ਦੇ ਹਵਾਲੇ ਕੀਤਾ। ਸਰਹੱਦ ‘ਤੇ ਪਹੁੰਚਣ ਤੋਂ ਬਾਅਦ ਕਸਟਮ, ਇਮੀਗ੍ਰੇਸ਼ਨ ਅਤੇ ਮੈਡੀਕਲ ਜਾਂਚ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਸਾਰਿਆਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮੁਢਲੀ ਜਾਂਚ ਲਈ ਲਿਜਾਇਆ ਗਿਆ, ਜਿੱਥੋਂ ਉਹ ਹੁਣ ਆਪਣੇ ਘਰਾਂ ਨੂੰ ਰਵਾਨਾ ਹੋਣਗੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 
Bad weather in Punjab: ਮੀਂਹ ਦੇ ਨਾਲ ‘ਯੈਲੋ ਅਲਰਟ’ ਜਾਰੀ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਰਹੀ ਜ਼ੀਰੋ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *