ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸੂਬੇ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਹੁਣ ਬੀਜੇਪੀ ਸਰਕਾਰ ਨੇ ਵੀ ਵੀਰਵਾਰ ਨੂੰ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਸੰਗਰੂਰ, ਪਟਿਆਲਾ, ਪਠਾਨਕੋਟ, ਨਵਾਂ ਸ਼ਹਿਰ, ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਸੂਬਾ ਸਰਕਾਰ ਖਿਲ਼ਾਫ ਜਮ ਕੇ ਨਾਅਰੇਬਾਜੀ ਕੀਤੀ ਹੈ।
ਕੈਪਟਨ ਸਰਕਾਰ ਨੂੰ ਦਿੱਤਾ ਨਵਾਂ ਨਾਅਰਾ
ਇਸ ਦੌਰਾਨ ਬਟਾਲਾ ਵਿੱਚ ਭਾਜਪਾ ਵਰਕਰਾਂ ਨੇ ਕਿਹਾ ਕਿ, ਪੰਜਾਬ ਵਿੱਚ 2017 ਵਿੱਚ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਇਹ ਨਾਅਰਾ ਦਿੱਤਾ ਸੀ ਕਿ, “ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ” ਪਰ ਸਰਕਾਰ ਬਣਨ ਤੋਂ ਤਿੰਨ ਸਾਲ ਬਾਅਦ ਇੱਥੋਂ ਦੇ ਮਹਿੰਗੇ ਵਸਤੂ, ਮਹਿੰਗੀ ਬਿਜਲੀ ਕਾਰਨ ਰੋ ਰਹੇ ਹਨ। ਜਨਤਾ ਕਾਂਗਰਸ ਸਰਕਾਰ ਤੋਂ ਪਰੇਸ਼ਾਨ ਹੋ ਚੁੱਕੀ ਹੈ। ਇਸੇ ਨਾਲ ਹੀ ਸੂਬਾ ਸਰਕਾਰ ਨੂੰ ਭਾਜਪਾ ਦੇ ਲੋਕਾਂ ਨੇ ਨਵਾਂ ਨਾਅਰਾ ਦਿੱਤਾ ਹੈ ਕਿ, “ਰੌਂਦਾ ਹੈ ਪੰਜਾਬ , ਸੂਬੇ ‘ਚ ਕੈਪਟਨ ਦੀ ਸਰਕਾਰ “।
ਕੈਪਟਨ ਸਰਕਾਰ ‘ਤੇ ਢੁਕਵਾਂ ਨਿਸ਼ਾਨਾ ਸਾਧਦਿਆਂ ਸੂਬੇ ਦੇ ਬੀਜੇਪੀ ਪ੍ਰਮੀਆਂ ਦਾ ਕਹਿਣਾ ਹੈ ਕਿ, ਗੁਆਂਢੀ ਰਾਜਾਂ ਨੂੰ ਬਿਜਲੀ ਦੇਣ ਵਾਲੇ ਸੂਬਾ ਪੰਜਾਬ ਵਿੱਚ ਸਭ ਤੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜੋ ਕਿ ਕੈਪਟਨ ਸਰਕਾਰ ਦੀ ਗਲਤ ਨੀਤੀਆਂ ਕਾਰਨ ਹੋ ਰਿਹਾ ਹੈ। ਰਾਜ ਦੇ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਮੁੜ ਆਪਣੇ ਵਾਅਦੇ ਤੋਂ ਮੁਕਰ ਗਈ ਹੈ।
ਗੁਰਦਾਸਪੁਰ: ਬਾਈਕ ਰੈਲੀ
ਬਟਾਲਾ ਦੇ ਗਾਂਧੀ ਚੌਕ ਵਿਖੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇੱਥੇ, ਪੰਜਾਬ ਦੇ ਚੀਫ਼ ਸ਼ਵੇਤ ਮਲਿਕ ਅਤੇ ਭਾਜਪਾ ਦੇ ਸੂਬਾ ਸਕੱਤਰ ਰਾਕੇਸ਼ ਗਿੱਲ ਨੇ ਕੈਪਟਨ ਦੇ ਪੁਤਲੇ ਫੂਕੇ। ਇਸ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਗੁਰਦਾਸਪੁਰ ਵਿੱਚ ਬੀਜੇਪੀ ਸਮਰਖਕਾਂ ਨੇ ਸਾਈਕਲ ਰੈਲੀ ਕੱਢੀ। ਇਸੇ ਨਾਲ ਹੀ ਜਲੰਧਰ ਅਤੇ ਅੰਮ੍ਰਿਤਸਰ ‘ਚ ਵੀ ਸੂਬਾ ਸਰਕਾਰ ਖਿਲ਼ਾਫ ਜਮ ਕੇ ਨਾਅਰੇਬਾਜੀ ਕੀਤੀ ਗਈ।

