ਪਾਕਿਸਤਾਨ ਸਿੱਖ ਲੜਕੀ ਧਰਮ ਪਰਿਵਰਤਨ ਮਾਮਲਾ: ਅਜੇ ਤੱਕ ਘਰ ਨਹੀਂ ਪਰਤੀ ਜਗਜੀਤ ਕੌਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ‘ਚ ਗ੍ਰੰਥੀ ਦੀ ਧੀ ਲੜਕੀ ਨੂੰ ਅਗਵਾ ਕਰ ਜਬਰਨ ਵਿਆਹ ਕਰਵਾਉਣ ਦੇ ਮਾਮਲਾ ਗੰਭੀਰ ਰੂਪ ਲੈਂਦਾ ਜਾ ਰਿਹਾ ਹੈ। ਦਸ ਦਈਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ‘ਚ ਗ੍ਰੰਥੀ ਦੀ ਧੀ ਲੜਕੀ ਨੂੰ ਅਗਵਾ ਕਰ ਜਬਰਨ ਵਿਆਹ ਕਰਵਾਉਣ ਦੇ ਮਾਮਲਾ ਗੰਭੀਰ ਰੂਪ ਲੈਂਦਾ ਜਾ ਰਿਹਾ ਹੈ। ਦਸ ਦਈਏ ਕਿ ਸਿਖ ਲੜਕੀ ਜਗਜੀਤ ਕੌਰ ਅਜੇ ਤੱਕ ਆਪਣੇ ਘਰ ਵਾਪਿਸ ਨਹੀਂ ਆਈ ਹੈ।  ਜਿਸ  ਕਾਰਨ ਲਾਹੌਰ ਦੇ ਗਵਰਨਰ ਹਾਊਸ ਦੇ ਬਾਹਰ ਪੀੜਤ ਪਰਿਵਾਰ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।

protest in punjab against pakistan ਦਸ ਦਈਏ ਕਿ ਪਰਿਵਾਰ ਨੇ ਜਗਜੀਤ ਕੌਰ ਨੂੰ ਅਗਵਾ ਕਰੇ ਧਰਮ ਪਰਿਵਰਤਨ ਦੇ ਇਲਜਾਮ ਲਗਾਏ ਹਨ। ਉੱਥੇ ਹੀ ਦਿੱਲੀ ‘ਚ ਵੀ ਪਾਕਿਸਤਾਨ ਦੂਤਾਵਾਸ DSGMC ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਹੋਰ ਸਿੱਖ ਜਥੇਬੰਦੀਆਂ ਪ੍ਰਦਰਸ਼ਨ ਕਰਨਗੇ।

pakistan

ਕਾਬਿਲੇਗੌਰ ਹੈ ਕਿ ਪਾਕਿਸਤਾਨ ਦੀ ਸਿੱਖ ਲੜਕੀ ਨੂੰ ਅਗਵਾ ਕਰ ਉਸਦਾ ਜਬਰਨ ਧਰਮ ਪਰਿਵਰਤਨ ਕਰ ਇਕ ਮੁਸਲਿਮ ਲੜਕੇ ਦੇ ਨਾਲ ਵਿਆਹ ਕਰ ਦਿੱਤਾ ਗਿਆ। ਜਿਸ ਕਾਰਨ ਇਹ ਮਾਮਲਾ ਕਾਫੀ ਭੱਖ ਗਿਆ ਹੈ।

Leave a Reply

Your email address will not be published. Required fields are marked *