ਨਵੀਂ ਦਿੱਲੀ- ਮਦਰਸ ਡੇਅ ਦਾ ਦਿਨ ਸਾਰੀਆਂ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਖਾਸ ਸੀ ਪਰ ਪ੍ਰਿਯੰਕਾ ਚੋਪੜਾ ਲਈ ਇਸ ਦਿਨ ਦਾ ਮਤਲਬ ਵੱਖਰਾ ਹੈ। ਉਨ੍ਹਾਂ ਨੇ ਇਸ ਦਿਨ ਪਹਿਲੀ ਵਾਰ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਨੂੰ ਗਲੇ ਲਗਾਇਆ। 8 ਮਈ 2022 ਨੂੰ ਪੂਰੀ ਦੁਨੀਆ ਵਿੱਚ ਮਦਰਸ ਡੇਅ ਮਨਾਇਆ ਗਿਆ। ਇਸ ਖਾਸ ਦਿਨ ‘ਤੇ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ।
Also Read: ਮਾਨ ਸਰਕਾਰ ਦੀ ਪੁਲਿਸ ਨੂੰ ਹਿਦਾਇਤ, ਬਿਨ੍ਹਾਂ ਕਿਸੇ ਦਬਾਅ ਦੇ ਦੋਸ਼ੀਆਂ ਖਿਲਾਫ ਲਓ ਸਖ਼ਤ ਐਕਸ਼ਨ
View this post on Instagram
ਪ੍ਰਿਅੰਕਾ ਦੀ ਨੰਨ੍ਹੀ ਪਰੀ ਆਖਿਰਕਾਰ ਆਈ ਘਰ
ਨਿਕ ਅਤੇ ਪ੍ਰਿਅੰਕਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਬੱਚੀ 100 ਤੋਂ ਵੱਧ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਪਹਿਲੀ ਵਾਰ ਘਰ ਆਈ। ਫੋਟੋ ਦੀ ਗੱਲ ਕਰੀਏ ਤਾਂ ਇਸ ‘ਚ ਨਿਕ ਅਤੇ ਪ੍ਰਿਅੰਕਾ ਇਕੱਠੇ ਬੈਠੇ ਹਨ। ਪ੍ਰਿਅੰਕਾ ਦੀ ਗੋਦ ‘ਚ ਉਨ੍ਹਾਂ ਦੀ ਬੇਟੀ ਮਾਲਤੀ ਹੈ, ਜਿਸ ਨੂੰ ਉਨ੍ਹਾਂ ਨੇ ਆਪਣੀ ਛਾਤੀ ਨਾਲ ਲਾ ਕੇ ਫੜ੍ਹਿਆ ਹੋਇਆ ਹੈ। ਫੋਟੋ ‘ਚ ਨਿਕ ਅਤੇ ਪ੍ਰਿਅੰਕਾ ਨੇ ਸਫੇਦ ਦਿਲ ਵਾਲੇ ਇਮੋਜੀ ਨਾਲ ਲੜਕੀ ਦਾ ਚਿਹਰਾ ਢੱਕਿਆ ਹੋਇਆ ਹੈ।
ਜੋੜੇ ਨੇ ਝੱਲੇ ਦਰਦਨਾਕ ਦਿਨ
ਕੈਪਸ਼ਨ ਵਿੱਚ ਆਪਣੀ ਕਹਾਣੀ ਦਾ ਵਰਣਨ ਕਰਦੇ ਹੋਏ, ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਲਿਖਿਆ, ‘ਇਸ ਮਦਰਸ ਡੇ ਦਾ ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਾਂ ਅਤੇ ਉਤਰਾਅ-ਚੜ੍ਹਾਅ ਵਿੱਚੋਂ ਲੰਘ ਰਹੇ ਹਾਂ। ਹੁਣ ਅਸੀਂ ਜਾਣਦੇ ਹਾਂ ਕਿ ਕਈ ਹੋਰ ਲੋਕਾਂ ਨੂੰ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਮਹਣਾ ਕਰਨਾ ਪਿਆ ਹੈ। NICU ਵਿੱਚ 100 ਤੋਂ ਵੱਧ ਦਿਨ ਬਿਤਾਉਣ ਤੋਂ ਬਾਅਦ, ਸਾਡੀ ਨੰਨ੍ਹੀ ਪਰੀ ਆਖਰਕਾਰ ਘਰ ਆ ਗਈ ਹੈ।
ਉਨ੍ਹਾਂ ਅੱਗੇ ਲਿਖਿਆ, ‘ਹਰ ਪਰਿਵਾਰ ਦੀ ਯਾਤਰਾ ਵੱਖਰੀ ਹੁੰਦੀ ਹੈ ਅਤੇ ਇਸ ਲਈ ਵਿਸ਼ਵਾਸ ਦੀ ਲੋੜ ਹੁੰਦੀ ਹੈ। ਸਾਡੇ ਪਿਛਲੇ ਕੁਝ ਮਹੀਨੇ ਚੁਣੌਤੀਆਂ ਨਾਲ ਭਰੇ ਸਨ। ਪਰ ਹੁਣ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਹਰ ਪਲ ਪਰਫੈਕਟ ਅਤੇ ਕੀਮਤੀ ਹੈ। ਅਸੀਂ ਬਹੁਤ ਖੁਸ਼ ਹਾਂ ਕਿ ਸਾਡੀ ਬੱਚੀ ਆਖਰਕਾਰ ਘਰ ਆ ਗਈ ਹੈ। ਅਸੀਂ ਲਾਸ ਏਂਜਲਸ ਦੇ ਰੇਡੀ ਚਿਲਡਰਨਜ਼ ਲਾ ਜੋਲਾ ਅਤੇ ਸੀਡਰ ਸਿਨਾਈ ਹਸਪਤਾਲ ਦੇ ਹਰੇਕ ਡਾਕਟਰ, ਨਰਸ ਅਤੇ ਮਾਹਰ ਦਾ ਉਨ੍ਹਾਂ ਦੀ ਨਿਰਸਵਾਰਥ ਮਦਦ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ। ਸਾਡੀ ਜ਼ਿੰਦਗੀ ਦਾ ਅਗਲਾ ਅਧਿਆਏ ਹੁਣ ਸ਼ੁਰੂ ਹੋ ਗਿਆ ਹੈ। M, ਮੰਮੀ ਅਤੇ ਡੈਡੀ ਤੁਹਾਨੂੰ ਪਿਆਰ ਕਰਦੇ ਹਨ।’
Also Read: ਜਦੋਂ ਰਿਸ਼ਭ ਪੰਤ ਨੇ ਕਿਹਾ, ‘ਮੈਂ ਮਹਿੰਦਰ ਸਿੰਘ ਧੋਨੀ ਤੋਂ ਜੋ ਸਿੱਖਿਆ ਹੈ, ਹੁਣ ਉਨ੍ਹਾਂ ‘ਤੇ ਲਾਗੂ ਕਰਾਂਗਾ’
ਨਿਕ ਨੇ ਕੀਤੀ ਪ੍ਰਿਅੰਕਾ ਦੀ ਤਾਰੀਫ
ਇਸ ਤੋਂ ਇਲਾਵਾ ਨਿਕ ਜੋਨਸ ਨੇ ਪਤਨੀ ਪ੍ਰਿਯੰਕਾ ਚੋਪੜਾ ਦੀ ਤਾਰੀਫ ‘ਚ ਕੁਝ ਸ਼ਬਦ ਵੀ ਲਿਖੇ ਹਨ। ਉਨ੍ਹਾਂ ਲਿਖਿਆ, ‘ਸਾਰੀਆਂ ਮਾਵਾਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਮਦਰਸ ਡੇਅ ਦੀਆਂ ਮੁਬਾਰਕਾਂ। ਮੈਂ ਆਪਣੀ ਪਤਨੀ ਪ੍ਰਿਯੰਕਾ ਚੋਪੜਾ ਨੂੰ ਮਦਰਸ ਡੇਅ ‘ਤੇ ਸ਼ੁਭਕਾਮਨਾਵਾਂ ਦੇਣ ਲਈ ਇਕ ਪਲ ਲੈਣਾ ਚਾਹਾਂਗਾ। ਇਹ ਉਸਦਾ ਪਹਿਲਾ ਮਦਰਸ ਡੇਅ ਹੈ। ਬੇਬ ਤੁਸੀਂ ਮੈਨੂੰ ਹਰ ਤਰੀਕੇ ਨਾਲ ਪ੍ਰੇਰਿਤ ਕਰਦੇ ਹੋ ਅਤੇ ਤੁਸੀਂ ਇਸ ਨਵੀਂ ਭੂਮਿਕਾ ਨੂੰ ਇੰਨੀ ਆਸਾਨੀ ਅਤੇ ਇਕਸਾਰਤਾ ਨਾਲ ਨਿਭਾ ਰਹੇ ਹੋ। ਮੈਂ ਇਸ ਯਾਤਰਾ ਵਿੱਚ ਤੁਹਾਡੇ ਨਾਲ ਰਹਿ ਕੇ ਖੁਸ਼ ਹਾਂ। ਤੁਸੀਂ ਇਸ ਸਮੇਂ ਇੱਕ ਸ਼ਾਨਦਾਰ ਮਾਂ ਹੋ। ਮੈਂ ਤੁਹਾਨੂੰ ਪਿਆਰ ਕਰਦਾ ਹਾਂ।’



