ਚੰਡੀਗੜ੍ਹ : ਪੰਜਾਬ ਵਿਚ ਗਰਮੀ (Summer in Punjab) ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ (Power crisis) ਦੀ ਆਹਟ ਆਉਣ ਲੱਗੀ ਹੈ। ਅਜੇ ਪੂਰੀ ਤਰ੍ਹਾਂ ਨਾਲ ਏ.ਸੀ. ਚੱਲਣੇ ਸ਼ੁਰੂ ਵੀ ਨਹੀਂ ਹੋਏ ਪਰ ਬਿਜਲੀ ਦੀ ਮੰਗ (Demand for electricity) ਪਿਛਲੇ ਸਾਲ ਦੇ 7 ਹਜ਼ਾਰ ਮੈਗਾਵਾਟ (7 thousand megawatts) ਦੇ ਮੁਕਾਬਲੇ 8 ਹਜ਼ਾਰ ਮੈਗਾਵਾਟ (8 thousand MW) ਨੂੰ ਕ੍ਰਾਸ ਕਰ ਰਹੀ ਹੈ। ਸੂਬੇ ਵਿਚ ਤਿੰਨ ਨਿੱਜੀ ਥਰਮਲ ਪਲਾਂਟ (Private thermal plant) ਵਿਚ ਕੋਲਾ ਸੰਕਟ (Coal crisis) ਪੈਦਾ ਹੋਣ ਲੱਗਾ ਹੈ। ਇਨ੍ਹਾਂ ਵਿਚ ਗੋਇੰਦਵਾਲ ਸਾਹਿਬ, ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਸ਼ਾਮਲ ਹਨ ਵੀਰਵਾਰ ਨੂੰ ਇਨ੍ਹਾਂ ਦੀਆਂ 7 ਵਿਚੋਂ 5 ਹੀ ਯੁਨਿਟ (5 units only) ਚੱਲੀਆਂ ਹਨ। ਤਲਵੰਡੀ ਸਾਬੋ ਥਰਮਲ ਪਲਾਂਟ (Talwandi Sabo Thermal Plant) ਦੀ ਇਕ ਯੂਨਿਟ ਬੰਦ ਕਰਨੀ ਪਈ। ਇਸ ਨਾਲ ਸੂਬੇ ਵਿਚ ਛੋਟੇ-ਛੋਟੇ ਕੱਟ ਲੱਗਣੇ ਸ਼ੁਰੂ ਵੀ ਹੋ ਗਏ ਹਨ।
ਹਾਲਾਂਕਿ ਪਾਵਰਕਾਮ ਦੇ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟ ਨੂੰ ਲੈ ਕੇ ਅਜੇ ਚਿੰਤਾਜਨਕ ਸਥਿਤੀ ਨਹੀਂ ਹੈ। ਇਥੇ ਤਕਰੀਬਨ 18 ਵਿਚੋਂ 22 ਦਿਨ ਦਾ ਕੋਲਾ ਬੱਚਿਆ ਹੋਇਆ ਹੈ। ਹਾਲਾਂਕਿ ਇਨ੍ਹਾਂ ਦੀ 8 ਵਿਚੋਂ 4 ਯੂਨਿਟ ਹੀ ਬਿਜਲੀ ਦੀ ਪ੍ਰੋਡਕਸ਼ਨ ਕਰ ਰਹੀ ਹੈ।ਕੋਲਾ ਸੰਕਟ ਵਿਚਾਲੇ ਇਹ ਗੱਲ ਵੀ ਅਹਿਮ ਹੈ ਕਿ ਸਪਲਾਈ ਦੇ ਮੁਕਾਬਲੇ ਬਿਜਲੀ ਦੀ ਵੱਧੀ ਕੀਮਤ ਨਾਲ ਦਿੱਕਤ ਵਧੀ ਹੈ। ਜਾਣਕਾਰਾਂ ਮੁਤਾਬਕ ਕੋਲ ਇੰਡੀਆ ਲਿਮਟਿਡ ਨੇ ਪਬਲਿਕ ਸੈਕਟਰ ਥਰਮਲ ਪਲਾਂਟਾਂ ਦੇ ਲਈ ਤਾਂ 4 ਹਜ਼ਾਰ ਰੁਪਏ ਪ੍ਰਤੀ ਮੀਟ੍ਰਿਕ ਟਨ ਦਾ ਐਗਰੀਮੈਂਟ ਕੀਤਾ ਹੈ। ਹਾਲਾਂਕਿ ਨਿੱਜੀ ਥਰਮਲ ਪਲਾਂਟ ਆਨਲਾਈਨ ਬੋਲੀ ਰਾਹੀਂ ਕੋਲਾ ਖਰੀਦਦੇ ਹਨ। ਗਰਮੀਆਂ ਵਿਚ ਇਸ ਦੀ ਮੰਗ ਵੱਧਣ ‘ਤੇ ਰੇਟ ਵੀ ਤਿੰਨ ਗੁਣਾ ਤੱਕ ਵੱਧ ਚੁੱਕੇ ਹਨ। ਜਿਸ ਕਾਰਣ ਕੋਲਾ ਸੰਕਟ ਪੈਦਾ ਹੋ ਰਿਹਾ ਹੈ।
ਪੰਜਾਬ ਵਿਚ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਪੰਜਾਬੀਆਂ ਨੇ ਬਿਜਲੀ ਸੰਕਟ ਝੱਲਿਆ। ਕੋਲੇ ਦੀ ਕਮੀ ਕਾਰਣ ਪ੍ਰਾਈਵੇਟ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਠੱਪ ਹੋ ਗਿਆ ਸੀ। ਭਿਆਨਕ ਗਰਮੀ ਵਿਚ ਲੋਕਾਂ ਨੂੰ 3 ਤੋਂ 4 ਘੰਟੇ ਤੱਕ ਦੇ ਕੱਟ ਝੱਲਣੇ ਪਏ।ਪਿਛਲੇ ਸਾਲ ਹੋਏ ਬਿਜਲੀ ਸੰਕਟ ਨੂੰ ਸੰਭਾਲਣ ਵਿਚ ਉਸ ਸਮੇਂ ਦੇ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨਹੀਂ ਸੰਭਾਲ ਸਕੀ। ਖੇਤੀ ਅਤੇ ਇੰਡਸਟਰੀ ਨੂੰ ਭਰਪੂਰ ਬਿਜਲੀ ਦੇਣਾ ਤਾਂ ਦੂਰ, ਕੋਲਾ ਸੰਕਟ ਨਾਲ ਘਰਾਂ ਵਿਚ ਵੀ ਬੱਤੀ ਗੁੱਲ ਹੋ ਗਈ। ਹੁਣ ਪੰਜਾਬ ਵਿਚ ਸੀ.ਐੱਮ. ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਅਜਿਹੇ ਵਿਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਨੂੰ ਝੱਲਣਾ ਪਵੇਗਾ। ਪਾਵਰਕਾਮ ਦੇ ਅਫਸਰਾਂ ਦਾ ਦਾਅਵਾ ਹੈ ਕਿ ਇਸ ਵਾਰ 15,500 ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਗਿਆ ਹੈ। ਪਿਛਲੀ ਵਾਰ ਬਿਜਲੀ ਦੀ ਸਭ ਤੋਂ ਜ਼ਿਆਦਾ ਮੰਗ 14 ਹਜ਼ਾਰ ਮੈਗਾਵਾਟ ਤੱਕ ਪਹੁੰਚ ਗਈ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਮੇਘਾਲਿਆ ਤੋਂ 2000 ਤੋਂ 2500 ਮੈਗਾਵਾਟ ਤੱਕ ਬਿਜਲੀ ਖਰੀਦੀ ਗਈ ਹੈ। ਇਹ ਬਿਜਲੀ ਇਸ ਸਾਲ ਜੂਨ ਤੋਂ ਸਤੰਬਰ ਮਹੀਨੇ ਤੱਕ ਮਿਲੇਗੀ।



